ਇਕਵੇਟੋਰੀਅਲ ਗਿਨੀ ਦੇ ਇਤਿਹਾਸਿਕ ਗਿਰਜਾਘਰ ''ਚ ਲੱਗੀ ਅੱਗ
Thursday, Jan 16, 2020 - 03:04 PM (IST)

ਮਾਲਬੋ- ਇਕਵੇਟੋਰੀਅਲ ਗਿਨੀ ਦੀ ਰਾਜਧਾਨੀ ਮਾਲਬੋ ਦੇ ਇਤਿਹਾਸਕ ਕੈਥੇਡ੍ਰਲ ਗਿਰਜਾਘਰ ਵਿਚ ਲੱਗੀ ਅੱਗ 'ਤੇ ਬੁੱਧਵਾਰ ਨੂੰ ਮੁਸ਼ਕਲ ਨਾਲ ਕਾਬੂ ਕੀਤਾ ਗਿਆ। ਇਸ ਨੂੰ ਇਕਵੇਟੋਰੀਅਲ ਗਿਨੀ ਵਿਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਗਿਰਜਾਘਰ ਮੰਨਿਆ ਜਾਂਦਾ ਹੈ, ਜਿਸ ਦੇ ਕਈ ਹਿੱਸੇ ਅੱਗ ਦੀ ਲਪੇਟ ਵਿਚ ਆ ਗਏ।
ਸਦੀ ਪੁਰਾਣੀ ਇਮਾਰਤ ਵਿਚ ਅੱਗ ਬੁਝਾਉਣ ਦੌਰਾਨ ਸ਼ਾਮੀਂ ਕਈ ਲੋਕਾਂ ਨੇ ਜਮਾ ਹੋ ਕੇ ਮੌਨ ਰੱਖਿਆ। ਅੱਗ ਦੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਹੋਇਆ ਜਾਂ ਨਹੀਂ, ਇਸ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਕਰਮਚਾਰੀ ਅਲਫ੍ਰੇਡ ਓਬੇਸੋ ਨੇ ਦੱਸਿਆ ਕਿ ਅਸੀਂ ਸਿਰਫ ਅੱਗ ਬੁਝਾਉਣ ਦਾ ਕੰਮ ਕੀਤਾ ਹੈ ਤੇ ਇਹ ਖਤਮ ਹੋ ਗਿਆ ਹੈ। ਇਮਾਰਤ ਦੀ ਛੱਤ ਸੜ੍ਹ ਗਈ ਹੈ। ਘਟਨਾ ਵਾਲੀ ਥਾਂ 'ਤੇ ਮੌਜੂਦ ਇਕ ਹੋਰ ਫਾਇਰ ਬ੍ਰਿਗੇਡ ਕਰਮਚਾਰੀ ਨੇ ਦੱਸਿਆ ਕਿ ਸਮੂਚੀ ਛੱਤ ਸੜ੍ਹ ਕੇ ਸੁਆਹ ਹੋ ਚੁੱਕੀ ਹੈ। ਅੰਦਰ ਵੀ ਅੱਗ ਨਾਲ ਬਹੁਤ ਨੁਕਸਾਨ ਹੋਇਆ ਹੈ। ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੜ ਨਿਰਮਾਣ ਕਾਰਜ ਦੇ ਲਈ ਗਿਰਜਾਘਰ 7 ਜਨਵਰੀ ਤੱਕ ਆਮ ਲੋਕਾਂ ਦੇ ਲਈ ਬੰਦ ਸੀ।