ਜ਼ੂਮ 'ਤੇ ਰੋਜ਼ਾਨਾ ਕਲਾਸ ਲਗਾਉਂਦੀ ਸੀ ਇਹ 'ਬਿੱਲੀ', ਅਮਰੀਕੀ ਯੂਨੀਵਰਸਿਟੀ ਤੋਂ ਪੂਰੀ ਕੀਤੀ 'ਗ੍ਰੈਜੂਏਸ਼ਨ'
Sunday, Jun 05, 2022 - 05:09 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ 'ਚ ਇਕ ਬਿੱਲੀ ਨੇ ਹਾਲ ਹੀ 'ਚ ਆਪਣੀ 'ਗ੍ਰੈਜੂਏਸ਼ਨ' ਪੂਰੀ ਕੀਤੀ ਹੈ। ਬਿੱਲੀ ਜ਼ੂਮ 'ਤੇ ਆਪਣੀ ਮਾਲਕਣ ਦੀ ਹਰ ਕਲਾਸ ਵਿਚ ਸ਼ਾਮਲ ਹੁੰਦੀ ਸੀ ਅਤੇ ਹੁਣ ਯੂਨੀਵਰਸਿਟੀ ਤੋਂ 'ਗ੍ਰੈਜੂਏਟ' ਹੋ ਚੁੱਕੀ ਹੈ। ਫ੍ਰਾਂਸੇਸਾ ਬਾਰਡੀਅਰ ਅਤੇ ਉਸ ਦੀ ਬਿੱਲੀ ਸੂਕੀ ਨੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਆਪਣੀਆਂ ਡਿਗਰੀਆਂ ਹਾਸਲ ਕੀਤੀਆਂ। ਆਪਣੀਆਂ ਕਲਾਸਾਂ ਦੌਰਾਨ ਘਰ ਵਿਚ ਫ੍ਰਾਂਸੇਸਾ ਜ਼ਿਆਦਾਤਰ ਆਪਣੀ ਬਿੱਲੀ ਨਾਲ ਹੁੰਦੀ ਸੀ। ਹੌਲੀ-ਹੌਲੀ ਸੂਕੀ ਨੇ ਫ੍ਰਾਂਸੇਸਾ ਨਾਲ ਜ਼ੂਮ 'ਤੇ ਨਿਯਮਿਤ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।
ਫ੍ਰਾਂਸੇਸਾ ਨੇ ਇੰਸਟਾਗ੍ਰਾਮ 'ਤੇ ਟੋਪੀ ਅਤੇ ਗਾਊਨ 'ਚ ਆਪਣੀ ਅਤੇ ਸੂਕੀ ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਬਿੱਲੀ ਵੀ ਗਾਊਨ ਅਤੇ ਟੋਪੀ 'ਚ ਨਜ਼ਰ ਆ ਰਹੀ ਹੈ। ਫ੍ਰਾਂਸਿਸਕਾ ਨੇ ਲਿਖਿਆ- 'ਹਾਂ, ਮੇਰੀ ਬਿੱਲੀ ਨੇ ਮੇਰੇ ਨਾਲ ਜ਼ੂਮ ਦੇ ਸਾਰੇ ਲੈਕਚਰ ਅਟੈਂਡ ਕੀਤੇ ਹਨ। ਇਸ ਲਈ ਅਸੀਂ ਦੋਵੇਂ ਇਕੱਠੇ ਆਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਹਾਂ। ਉਸ ਨੇ ਕਿਹਾ ਕਿ ਜ਼ਿਆਦਾਤਰ ਸਮਾਂ ਮੈਂ ਆਪਣੇ ਅਪਾਰਟਮੈਂਟ ਵਿੱਚ ਸੀ ਅਤੇ ਮੇਰੀ ਬਿੱਲੀ ਹਮੇਸ਼ਾ ਮੇਰੇ ਨਾਲ ਰਹਿੰਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ- 20 ਕਰੋੜ 'ਚੋਂ ਹੁੰਦਾ ਹੈ ਅਜਿਹਾ ਇਕ ਵਾਰ- ਔਰਤ ਨੇ ਇਕੱਠੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ, ਸਾਰੇ ਇਕੋ-ਜਿਹੇ
ਲੈਪਟਾਪ ਨੇੜੇ ਬੈਠਣਾ ਪਸੰਦ ਕਰਦੀ ਸੀ ਬਿੱਲੀ
ਫ੍ਰਾਂਸੇਸਾ ਨੇ ਫੌਕਸ 7 ਨੂੰ ਦੱਸਿਆ ਕਿ ਜਦੋਂ ਵੀ ਮੈਂ ਜ਼ੂਮ ਲੈਕਚਰਾਂ ਵਿਚ ਸ਼ਾਮਲ ਹੁੰਦੀ ਸੀ, ਮੇਰੀ ਬਿੱਲੀ ਹਮੇਸ਼ਾ ਉਸ ਨੂੰ ਸੁਣਨਾ ਚਾਹੁੰਦੀ ਸੀ ਅਤੇ ਉਹ ਹਮੇਸ਼ਾ ਮੇਰੇ ਲੈਪਟਾਪ ਕੋਲ ਬੈਠਦੀ ਸੀ। ਉਸ ਨੇ ਕਿਹਾ ਕਿ ਇਹ ਮੇਰੀ ਖਾਸ ਗ੍ਰੈਜੂਏਸ਼ਨ ਹੈ। ਫ੍ਰਾਂਸੇਸਾ ਦੀਆਂ ਤਸਵੀਰਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਬਿੱਲੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।
ਇਕ ਯੂਜ਼ਰ ਨੇ ਲਿਖਿਆ ਕਿ ਮੈਂ ਇਸ ਤੋਂ ਜ਼ਿਆਦਾ ਪਿਆਰੀ ਅਤੇ ਅਸਲੀ ਚੀਜ਼ ਕਦੇ ਨਹੀਂ ਦੇਖੀ। ਤੁਹਾਨੂੰ ਦੋਹਾਂ ਨੂੰ ਸ਼ੁੱਭਕਾਮਨਾਵਾਂ। ਇਕ ਹੋਰ ਯੂਜ਼ਰ ਨੇ ਦੱਸਿਆ ਕਿ ਉਹ ਇਸ ਪੋਸਟ 'ਤੇ ਉਸ ਬਾਰੇ ਖ਼ਬਰਾਂ 'ਚ ਦੇਖ ਕੇ ਆਈ ਹੈ। ਔਰਤ ਨੇ ਕਿਹਾ ਕਿ ਮੈਂ ਖੁਦ ਬਿੱਲੀਆਂ ਨੂੰ ਪਿਆਰ ਕਰਦੀ ਹਾਂ ਅਤੇ ਇਹ ਸਭ ਦੇਖ ਕੇ ਬਹੁਤ ਖੁਸ਼ ਹਾਂ।