ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲੇਗਾ 3 ਅਰਬ ਡਾਲਰ ਦਾ ਕਰਜ਼ਾ

Saturday, Nov 27, 2021 - 05:24 PM (IST)

ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲੇਗਾ 3 ਅਰਬ ਡਾਲਰ ਦਾ ਕਰਜ਼ਾ

ਇਸਲਾਮਾਬਾਦ (ਭਾਸ਼ਾ): ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਜਲਦ ਹੀ 3 ਅਬਰ ਡਾਲਰ ਦਾ ਕਰਜ਼ਾ ਮਿਲੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਇਸ ਰਕਮ ਨੂੰ ਦੇਸ਼ ਦੇ ਕੇਂਦਰੀ ਬੈਂਕ ਵਿਚ ਰੱਖਣ ਦੀ ਸਹਿਮਤੀ ਦਿੱਤੀ ਹੈ। ‘ਜੀਓ ਨਿਊਜ਼’ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਸਰਕਾਰ ਨੇ ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ.) ਵਿਚ 3 ਅਰਬ ਡਾਲਰ ਦਾ ਭੰਡਾਰ ਰੱਖਣ ਦਾ ਵਾਅਦਾ ਕੀਤਾ ਸੀ। ਸਮਝੌਤੇ ਮੁਤਾਬਕ ਸਹਾਇਤਾ ਰਾਸ਼ੀ ਐੱਸ.ਬੀ.ਪੀ. ਦੇ ਜਮ੍ਹਾ ਖਾਤੇ ਵਿਚ ਇਕ ਸਾਲ ਤੱਕ ਰਹੇਗੀ। 

ਇਹ ਵੀ ਪੜ੍ਹੋ : ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ

ਅਧਿਕਾਰਤ ਸੂਤਰਾਂ ਨੇ ‘ਦਿ ਨਿਊਜ਼’ ਨੂੰ ਦੱਸਿਆ, ‘ਐੱਸ.ਬੀ.ਪੀ. ਨੇ ਸਾਰੀਆਂ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਹੁਣ ਸਭ ਕੁੱਝ ਠੀਕ ਹੈ ਅਤੇ ਇਹ ਰਕਮ ਅਗਲੇ ਕੁੱਝ ਦਿਨਾਂ ਵਿਚ ਪ੍ਰਾਪਤ ਹੋ ਜਾਏਗੀ।’ ਇਕ ਅਧਿਕਾਰਤ ਦਸਤਾਵੇਜ਼ ਦੇ ਹਵਾਲੇ ਤੋਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਸਾਊਦੀ ਅਰਬ ਤੋਂ 3 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਨੂੰ ਐੱਸ.ਬੀ.ਪੀ. ਵਿਚ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ਵਿੱਤੀ ਸਲਾਹਕਾਰ ਦੇ ਬੁਲਾਰੇ ਮੁਜੱਮਿਲ ਅਸਲਮ ਨੇ ਕਿਹਾ ਕਿ ਪਾਕਿਸਤਾਨ ਅਗਲੇ 60 ਦਿਨਾਂ ਵਿਚ ਸਿਰਫ਼ 3 ਸਰੋਤਾਂ ਤੋਂ 7 ਅਰਬ ਡਾਲਰ ਪ੍ਰਾਪਤ ਕਰਨ ਦੀ ਉਮੀਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨਿਊਯਾਰਕ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖ਼ੌਫ਼, ਵਧਦੇ ਮਾਮਲਿਆਂ ਕਾਰਨ ਐਮਰਜੈਂਸੀ ਦਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News