ਭਾਰਤੀ ਖਾਣਿਆਂ ਲਈ ਗਲਤ ਸ਼ਬਦਾਵਲੀ ਬੋਲਣ ਵਾਲੇ ਇਟਾਲੀਅਨ ਕਾਮੇਡੀਅਨ ''ਤੇ ਮਾਮਲਾ ਦਰਜ

Wednesday, Sep 21, 2022 - 08:30 PM (IST)

ਭਾਰਤੀ ਖਾਣਿਆਂ ਲਈ ਗਲਤ ਸ਼ਬਦਾਵਲੀ ਬੋਲਣ ਵਾਲੇ ਇਟਾਲੀਅਨ ਕਾਮੇਡੀਅਨ ''ਤੇ ਮਾਮਲਾ ਦਰਜ

ਮਿਲਾਨ/ਇਟਲੀ (ਸਾਬੀ ਚੀਨੀਆ) : ਬੀਤੇ ਦਿਨੀਂ ਇਟਲੀ ਦੇ ਕਾਮੇਡੀਅਨ ਨੇ ਇਟਲੀ 'ਚ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਲੈ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ 'ਤੇ ਕਾਰਵਾਈ ਕਰਦਿਆਂ  ਇੰਡੀਅਨ ਨੈਸ਼ਨਲ ਕਾਂਗਰਸ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ, ਮਨਜੀਤ ਸਿੰਘ ਤੇ ਜਰਨੈਲ ਸਿੰਘ ਤੂਰ ਤੋਂ ਇਲਾਵਾ ਕਈ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਮਾਨਤੋਵਾ ਵਿਖੇ ਐੱਫ.ਆਈ.ਆਰ. ਦਰਜ ਕਰਵਾਈ ਹੈ, ਜਿਸ ਵਿੱਚ ਲਿਖਿਆ ਹੈ ਕਿ ਕਾਮੇਡੀਅਨ ਜਲਦ ਹੀ ਇਟਲੀ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਕੋਲੋਂ ਉਸ ਵੱਲੋਂ ਕੀਤੀ ਗਲਤੀ ਦੀ ਮੁਆਫ਼ੀ ਮੰਗੇ।

ਭਾਰਤੀ ਭਾਈਚਾਰੇ ਦੇ ਇਨ੍ਹਾਂ ਆਗੂਆਂ ਨੇ ਇਟਲੀ ਵਿੱਚ ਰਹਿੰਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਬਾਕੀ ਭਾਰਤੀ ਵੀ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਕਾਮੇਡੀਅਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਉਣ। ਦੱਸਣਯੋਗ ਹੈ ਕਿ ਇਕ ਪ੍ਰੋਗਰਾਮ ਦੌਰਾਨ ਇਟਲੀ ਦੇ ਮਸ਼ਹੂਰ ਕਾਮੇਡੀਅਨ ਨੇ ਆਪਣੇ ਇਕ ਸ਼ੋਅ ਦੌਰਾਨ ਭਾਰਤੀ ਖਾਣਿਆਂ ਨੂੰ ਮਾੜੇ ਤੇ ਤਿੱਖੇ ਬੋਲ ਬੋਲੇ ਸਨ, ਜਿਸ ਨੂੰ ਲੈ ਕੇ ਸਮੁੱਚੇ ਭਾਰਤੀ ਭਾਈਚਾਰੇ ਵਿੱਚ ਰੋਸ ਵੇਖਿਆ ਗਿਆ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਗੈਂਗਸਟਰ ਰਵੀ ਨਾਲ ਜੁੜੇ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News