ਹਿੰਦੂ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਵਾਲੇ 7 ਲੋਕਾਂ ਖਿਲਾਫ 4 ਮਹੀਨੇ ਬਾਅਦ ਦਰਜ ਹੋਇਆ ਕੇਸ

Tuesday, Oct 05, 2021 - 11:04 AM (IST)

ਗੁਰਦਾਸਪੁਰ/ਇਸਲਾਮਾਬਾਦ - ਪਾਕਿਸਤਾਨ ਦੇ ਸ਼ਹਿਰ ਬਹਾਵਲ ਨਗਰ ਦੇ ਪਿੰਡ ਬਸਤੀ ਓਡਕੀ ਅਬਦੁੱਲਾ ਸ਼ਾਹ ਵਾਸੀ ਇਕ ਨਾਬਾਲਿਗ ਹਿੰਦੂ ਲੜਕੀ ਨਾਲ ਕਰੀਬ 4 ਮਹੀਨੇ ਪਹਿਲਾਂ, ਉਸ ਸਮੇਂ ਕੁਝ ਲੋਕਾਂ ਨੇ ਸਮੂਹਿਕ ਜਬਰ-ਜ਼ਨਾਹ ਕੀਤਾ, ਜਦ ਉਹ ਘਰ ’ਚ ਇਕੱਲੀ ਸੀ ਅਤੇ ਉਸ ਦੀ ਮਾਂ ਲੋਕਾਂ ਦੇ ਘਰਾਂ ’ਚ ਬਰਤਨ ਸਾਫ ਕਰਨ ਲਈ ਗਈ ਹੋਈ ਸੀ ਪਰ ਉਦੋਂ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰਨ ਦੀ ਬਜਾਏ ਪੀੜਤਾਂ ਦੀ ਮਾਂ ਨੂੰ ਪਿੰਡ ’ਚ ਜਿਗਰਾ ਆਯੋਜਿਤ ਕਰ ਕੇ ਗੁਹਾਰ ਲਗਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ - ਕੈਲੀਫੋਰਨੀਆ ਦਾ ਇਹ ਬੀਚ ਤੇਲ ਰਿਸਣ ਕਾਰਨ ਹੋਇਆ ਬੰਦ

ਸੂਤਰਾਂ ਅਨੁਸਾਰ ਲਗਭਗ 4-5 ਮਹੀਨੇ ਪਹਿਲਾ ਇਕ ਹਿੰਦੂ ਨਾਬਾਲਿਗ ਲੜਕੀ ਜਦ ਘਰ ’ਚ ਇਕੱਲੀ ਸੀ ਤਾਂ 2 ਵਿਅਕਤੀਆਂ ਨੇ ਉਸ ਦੇ ਘਰ ’ਚ ਵੜ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਦੱਸਣ ’ਤੇ ਉਸ ਦੇ ਛੋਟੇ ਭਰਾ ਦੀ ਹੱਤਿਆ ਦੀ ਧਮਕੀ ਦਿੱਤੀ। ਇਸ ਸਬੰਧੀ ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੁਲਸ ਨੇ ਪਿੰਡ ’ਚ ਜਿਗਰਾ ਆਯੋਜਿਤ ਕਰ ਕੇ ਮਦਦ ਲੈਣ ਦੀ ਗੱਲ ਕਰ ਕੇ ਵਾਪਸ ਭੇਜ ਦਿੱਤਾ ਸੀ। ਪਿੰਡ ’ਚ ਪੀੜਤ ਦੀ ਮਾਂ ਨੇ ਜਿਗਰਾ ਆਯੋਜਿਤ ਕਰਨ ਦੀ ਮੰਗ ਕੀਤੀ ਤਾਂ ਜਿਗਰਾ ’ਚ ਮੈਂਬਰਾਂ ਨੇ ਦੋਸ਼ੀਆਂ ਤੋਂ ਕੁਝ ਰਾਸ਼ੀ ਦਿਵਾ ਕੇ ਉਸ ਨੂੰ ਪਿੰਡ ਛੱਡ ਕੇ ਚੱਲ ਜਾਣ ਨੂੰ ਕਿਹਾ, ਜਿਸ ’ਤੇ ਉਹ ਆਪਣੀ ਲੜਕੀ ਅਤੇ ਲੜਕੇ ਨੂੰ ਲੈ ਕੇ ਲਾਹੌਰ ਆ ਗਈ ਪਰ ਹੁਣ ਲੜਕੀ ਦੇ ਗਰਭਵਤੀ ਹੋਣ ਦੀ ਜਾਣਕਾਰੀ ਮਿਲਣ ’ਤੇ ਔਰਤ ਫਿਰ ਪਿੰਡ ਵਿਚ ਗਈ ਅਤੇ ਮਾਮਲਾ ਪ੍ਰਮੁੱਖ ਲੋਕਾਂ ਦੇ ਕੋਲ ਰੱਖਿਆ, ਜਿਸ ’ਤੇ ਲੋਕਾਂ ਦੀ ਮਦਦ ਨਾਲ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ 4 ਮਹੀਨੇ ਬਾਅਦ ਕੇਸ ਦਰਜ ਕਰ ਕੇ 7 ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News