ਕੈਨੇਡਾ ’ਚ ਕੁੜੀ ਨੂੰ ਘਰੋਂ ਕੱਢਣ ’ਤੇ ਪਤੀ ਸਮੇਤ 3 ਨਾਮਜ਼ਦ

05/21/2024 6:00:35 AM

ਗੁਰੂਸਰ ਸੁਧਾਰ (ਰਵਿੰਦਰ)– ਥਾਣਾ ਸੁਧਾਰ ਦੀ ਪੁਲਸ ਵਲੋਂ ਦਾਜ ਮੰਗਣ ਸਮੇਤ ਹੋਰ ਦੋਸ਼ਾਂ ਤਹਿਤ ਵਿਆਹੁਤਾ ਦੇ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ ਕਰਨ ਦੀ ਸੂਚਨਾ ਹੈ। ਪੁਲਸ ਸੂਤਰਾਂ ਅਨੁਸਾਰ ਮੁੱਦਈ ਸੇਵਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡਾਂਗੋਂ ਨੇ ਦਿੱਤੀ ਦਰਖ਼ਾਸਤ ’ਚ ਦੋਸ਼ ਲਾਇਆ ਕਿ ਉਸ ਦੀ ਧੀ ਰੁਪਿੰਦਰ ਕੌਰ ਨੂੰ ਉਸ ਦੇ ਪਤੀ ਮਨਦੀਪ ਸਿੰਘ, ਸੱਸ ਜਸਵੀਰ ਕੌਰ ਤੇ ਸਹੁਰੇ ਬਲਵੀਰ ਸਿੰਘ ਵਲੋਂ ਹਮ-ਮਸ਼ਵਰਾ ਹੋ ਕੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਦਾਜ ’ਚ 20 ਲੱਖ ਦੀ ਮੰਗ ਕਰਨ, ਮੰਗ ਪੂਰੀ ਨਾ ਹੋਣ ’ਤੇ ਲੜਕੀ ਰੁਪਿੰਦਰ ਕੌਰ ਨੂੰ ਕੈਨੇਡਾ ’ਚ ਘਰੋਂ ਕੱਢਣ ਤੇ ਉਸ ਦੇ ਵੀਜ਼ਾ ਨੂੰ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨ ਤੇ ਉਸ ਦਾ ਸਾਮਾਨ ਆਪਣੇ ਕਬਜ਼ੇ ’ਚ ਰੱਖਣ ਦੇ ਦੋਸ਼ਾਂ ਦੀ ਪੜਤਾਲ ਉਪ ਕਪਤਾਨ ਪੁਲਸ, ਸੀ. ਏ. ਡਬਲਯੂ ਐਂਡ ਸੀ. ਲੁਧਿਆਣਾ (ਦਿਹਾਤੀ) ਵਲੋਂ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : 34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ

ਦਰਖ਼ਾਸਤ ਦੀ ਪੜਤਾਲੀਆ ਰਿਪੋਰਟ ਤੇ ਕੇਸ ਦੇ ਤੱਥਾਂ ਤੋਂ ਪਾਇਆ ਗਿਆ ਕਿ ਉਕਤ ਵਿਅਕਤੀਆਂ ਨੇ ਦਰਖ਼ਾਸਤੀ ਦੀ ਲੜਕੀ ਨੂੰ ਦਾਜ ਤੇ ਵੀਜ਼ਾ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨਾ ਪਾਇਆ ਗਿਆ ਹੈ।

ਇਸ ਸਬੰਧੀ ਕਥਿਤ ਮੁਲਜ਼ਮਾਂ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਕਾਲਗੜ੍ਹ ਹਾਲ ਵਾਸੀ ਕੈਨੇਡਾ, ਬਲਵੀਰ ਸਿੰਘ ਪੁੱਤਰ ਜੀਤ ਸਿੰਘ ਤੇ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀਆਨ ਪਿੰਡ ਅਕਾਲਗੜ੍ਹ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਪੜਤਾਲ ਏ. ਐੱਸ. ਆਈ. ਰਾਜਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News