ਸ਼ੇਖ ਹਸੀਨਾ ਖ਼ਿਲਾਫ਼ ਸਮੂਹਿਕ ਹੱਤਿਆ ਦੇ ਦੋਸ਼ ''ਚ ਮਾਮਲਾ ਦਰਜ
Sunday, Aug 18, 2024 - 05:45 PM (IST)
ਢਾਕਾ (ਪੋਸਟ ਬਿਊਰੋ)- ਬੰਗਲਾਦੇਸ਼ ਦੀ ਇਕ ਅਦਾਲਤ ਵਿਚ ਐਤਵਾਰ ਨੂੰ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 33 ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਅਰਜ਼ੀ ਦਾਖ਼ਲ ਕੀਤੀ ਗਈ, ਜਿਸ ਵਿਚ ਉਨ੍ਹਾਂ 'ਤੇ 2013 ਵਿੱਚ ‘ਹਿਫਾਜ਼ਤ-ਏ-ਇਸਲਾਮ’ ਵੱਲੋਂ ਆਯੋਜਿਤ ਰੈਲੀ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਕੇ ਸਮੂਹਿਕ ਕਤਲੇਆਮ ਕਰਨ ਦਾ ਦੋਸ਼ ਲਗਾਇਆ ਗਿਆ ਹੈ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਬੰਗਲਾਦੇਸ਼ ਪੀਪਲਜ਼ ਪਾਰਟੀ (ਬੀ.ਪੀ.ਪੀ.) ਦੇ ਪ੍ਰਧਾਨ ਬਾਬੁਲ ਸਰਦਾਰ ਚਕਰੀ ਨੇ ਢਾਕਾ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੰਗਲਾਦੇਸ਼ 'ਚ ਇੱਕ ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ ਖੁੱਲ੍ਹੇ ਵਿਦਿਅਕ ਅਦਾਰੇ
ਪਟੀਸ਼ਨ 'ਚ ਹਸੀਨਾ ਅਤੇ ਹੋਰਨਾਂ 'ਤੇ 5 ਮਈ 2013 ਨੂੰ ਮੋਤੀਝੀਲ ਦੇ ਸ਼ਾਪਲਾ ਛਤਰ 'ਚ ਰੈਲੀ ਦੌਰਾਨ 'ਸਮੂਹਿਕ ਕਤਲ' ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਦਾਲਤ ਨੇ ਮੁਦਈ ਦਾ ਬਿਆਨ ਦਰਜ ਕੀਤਾ ਅਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਬਾਅਦ ਵਿੱਚ ਹੁਕਮ ਜਾਰੀ ਕਰੇਗੀ। ਰਿਜ਼ਰਵੇਸ਼ਨ ਵਿਰੋਧੀ ਅੰਦੋਲਨ ਦੇ ਹਿੰਸਕ ਹੋਣ ਤੋਂ ਬਾਅਦ ਹਸੀਨਾ ਨੇ 5 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਦੇਸ਼ ਛੱਡ ਕੇ ਭਾਰਤ ਆ ਗਈ। ਬੰਗਲਾਦੇਸ਼ ਵਿੱਚ ਹਸੀਨਾ 'ਤੇ ਹੁਣ 11 ਕੇਸ ਦਰਜ ਹਨ, ਜਿਨ੍ਹਾਂ ਵਿੱਚ ਕਤਲ ਦੇ ਅੱਠ ,ਅਗਵਾ ਦਾ ਇੱਕ , ਮਨੁੱਖਤਾ ਵਿਰੁੱਧ ਅਪਰਾਧ ਅਤੇ ਨਸਲਕੁਸ਼ੀ ਦੇ ਦੋ ਮਾਮਲੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।