ਸੋਸ਼ਲ ਮੀਡੀਆ ''ਤੇ ਜਾਅਲੀ ਪੋਸਟਾਂ ਨੂੰ ਲੈ ਕੇ ਭਾਰਤੀ ਮੂਲ ਦੇ ਜੱਜ ਖ਼ਿਲਾਫ਼ ਮਾਮਲਾ ਦਰਜ

Friday, Sep 27, 2024 - 01:51 PM (IST)

ਹਿਊਸਟਨ (ਭਾਸ਼ਾ)- ਅਮਰੀਕਾ ਵਿਚ ਆਪਣੇ ਚੋਣ ਨਤੀਜੇ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਆਪਣੇ ਬਾਰੇ ਗ਼ਲਤ ਜਾਣਕਾਰੀ ਦੇਣ ਲਈ ਫੋਰਟ ਬੇਂਡ ਕਾਉਂਟੀ ਦੇ ਜੱਜ ਕੇ.ਪੀ. ਜਾਰਜ ਨੂੰ ਵੀਰਵਾਰ ਸ਼ਾਮ ਨੂੰ ਜੇਲ੍ਹ ਭੇਜ ਦਿੱਤਾ ਗਿਆ। ਫੋਰਟ ਬੈਂਡ ਕਾਉਂਟੀ ਦੇ ਨਿਆਂਇਕ ਰਿਕਾਰਡਾਂ ਅਨੁਸਾਰ ਜੱਜ ਵਜੋਂ ਚੋਣ ਦੌਰਾਨ ਵੋਟਰਾਂ ਨੂੰ ਭਰਮਾਉਣ ਦੇ ਉਦੇਸ਼ ਨਾਲ ਸੋਸ਼ਲ ਮੀਡੀਆ 'ਤੇ ਫੈਲੀ ਗ਼ਲਤ ਜਾਣਕਾਰੀ ਨਾਲ ਸਬੰਧਤ ਦੁਰਵਿਵਹਾਰ ਲਈ ਜਾਰਜ ਖ਼ਿਲਾਫ਼ ਸ਼ਾਮ 7:17 ਵਜੇ ਮੁਕੱਦਮਾ ਦਰਜ ਕੀਤਾ ਗਿਆ। 

ਜਾਰਜ ਦੇ ਦਫਤਰ ਤੋਂ ਇਕ ਬਿਆਨ ਵਿਚ ਕਿਹਾ ਗਿਆ ਕਿ ਉਸ ਨੂੰ ਨਿੱਜੀ ਮੁਚੱਲਕੇ (ਪੀ.ਆਰ.) 'ਤੇ ਜੇਲ ਤੋਂ ਰਿਹਾਅ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਸ ਨੂੰ ਨਿਸ਼ਚਿਤ ਸਮੇਂ 'ਤੇ ਅਦਾਲਤ ਵਿਚ ਪੇਸ਼ ਹੋਣ ਲਈ ਇਕ ਲਿਖਤੀ ਸਮਝੌਤਾ ਦੇਣਾ ਹੋਵੇਗਾ ਅਤੇ ਰਿਹਾਈ ਦੀਆਂ ਸਾਰੀਆਂ ਸ਼ਰਤਾਂ 'ਤੇ ਦਸਤਖ਼ਤ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। 2022 ਵਿੱਚ ਆਪਣੀ ਚੋਣ ਮੁਹਿੰਮ ਦੌਰਾਨ, ਜਾਰਜ ਨੇ ਦਾਅਵਾ ਕੀਤਾ ਕਿ ਉਹ "ਨਸਲਵਾਦੀ ਅਤੇ ਜ਼ੈਨੋਫੋਬਿਕ" ਹਮਲਿਆਂ ਦਾ ਸ਼ਿਕਾਰ ਹੋਇਆ ਸੀ। ਹਾਲਾਂਕਿ, ਦੋਸ਼ ਹਨ ਕਿ ਉਸਨੇ ਹਮਦਰਦੀ ਅਤੇ ਸਮਰਥਨ ਹਾਸਲ ਕਰਨ ਲਈ ਅਜਿਹਾ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਗੁਜਰਾਤੀ ਦੀ ਮਲਕੀਅਤ ਵਾਲੇ ਹੋਟਲ 'ਚ ਛਾਪਾ, ਹੁੰਦਾ ਸੀ ਦੇਹ ਵਪਾਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ

ਭਾਰਤ ਤੋਂ ਵਾਪਸ ਆਉਣ ਤੋਂ ਬਾਅਦ ਜਾਰਜ ਦੇ ਘਰ ਵਾਰੰਟ ਭੇਜਿਆ ਗਿਆ ਸੀ। ਉਸਨੇ ਆਪਣੇ ਸਾਬਕਾ ਚੀਫ ਆਫ ਸਟਾਫ ਤਰਲ ਪਟੇਲ ਨਾਲ ਮਿਲ ਕੇ ਇਹ ਧੋਖਾਧੜੀ ਕੀਤੀ। ਪਟੇਲ ਨੇ ਕਥਿਤ ਤੌਰ 'ਤੇ ਹਮਦਰਦੀ ਹਾਸਲ ਕਰਨ ਲਈ ਆਪਣੇ ਅਤੇ ਜਾਰਜ 'ਤੇ ਹਮਲਾ ਕਰਨ ਲਈ ਫਰਜ਼ੀ ਪ੍ਰੋਫਾਈਲ ਬਣਾਏ। ਪਟੇਲ ਨੂੰ ਜੂਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। 2022 ਵਿੱਚ ਆਪਣੀ ਸਫਲ ਚੋਣ ਮੁਹਿੰਮ ਦੌਰਾਨ, ਜਾਰਜ ਨੇ ਦਾਅਵਾ ਕੀਤਾ ਕਿ ਉਹ "ਨਸਲਵਾਦੀ ਅਤੇ ਜ਼ੈਨੋਫੋਬਿਕ" ਹਮਲਿਆਂ ਦਾ ਸ਼ਿਕਾਰ ਹੋਇਆ ਸੀ। ਡੈਮੋਕਰੇਟ ਜਾਰਜ ਰਿਪਬਲਿਕਨ ਨੇਹਲਸ ਖ਼ਿਲਾਫ਼ ਚੋਣ ਲੜੀ  ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News