ਕਾਰਨੀ ਦੀ ਲਿਬਰਲ ਪਾਰਟੀ ਦੀ ਜਿੱਤ ਯਕੀਨੀ, ਰਚੇਗੀ ਇਤਿਹਾਸ
Tuesday, Apr 29, 2025 - 09:35 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਸੱਤਾ ਵਿੱਚ ਬਣੀ ਰਹੇਗੀ। ਸਥਾਨਕ ਮੀਡੀਆ ਤੋਂ ਹੁਣ ਤੱਕ ਪ੍ਰਾਪਤ ਸੀਟਾਂ ਦੇ ਰੁਝਾਨਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਜਾਪਦੀ ਹੈ। 343 ਸੀਟਾਂ 'ਤੇ ਲਿਬਰਲ ਪਾਰਟੀ ਨੂੰ ਫੈਸਲਾਕੁੰਨ ਲੀਡ ਮਿਲ ਗਈ ਹੈ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਦੇ ਅਨੁਮਾਨਾਂ ਮੁਤਾਬਕ ਲਿਬਰਲ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਜਨਤਕ ਪ੍ਰਸਾਰਕ ਸੀ.ਬੀ.ਸੀ ਅਤੇ ਸੀ.ਟੀ.ਵੀ ਨਿਊਜ਼ ਦੋਵਾਂ ਨੇ ਅਨੁਮਾਨ ਲਗਾਇਆ ਕਿ ਲਿਬਰਲ ਕੈਨੇਡਾ ਦੀ ਅਗਲੀ ਸਰਕਾਰ ਬਣਾਉਣਗੇ। ਨਤੀਜੇ ਦਰਸਾਉਂਦੇ ਹਨ ਕਿ ਲਿਬਰਲ ਪਾਰਟੀ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਸਫਲ ਰਹੀ ਹੈ ਕਿ ਆਰਥਿਕ ਸੰਕਟਾਂ ਦੇ ਪ੍ਰਬੰਧਨ ਵਿੱਚ ਮਾਰਕ ਕਾਰਨੀ ਦਾ ਤਜਰਬਾ ਉਸਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਹਮਣਾ ਕਰਨ ਲਈ ਤਿਆਰ ਕਰਦਾ ਹੈ।
ਐੱਨ.ਡੀ.ਪੀ. ਪਾਰਟੀ ਖਤਰੇ 'ਚ
ਜੇਕਰ ਜਗਮੀਤ ਸਿੰਘ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) 2025 ਦੀਆਂ ਕੈਨੇਡਾ ਚੋਣਾਂ ਵਿੱਚ 12 ਸੀਟਾਂ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਉਹ ਆਪਣਾ ਰਾਸ਼ਟਰੀ ਪਾਰਟੀ ਦਰਜਾ ਗੁਆ ਸਕਦੀ ਹੈ। ਸੀ.ਟੀ.ਵੀ ਦੇ ਅਨੁਮਾਨਾਂ ਅਨੁਸਾਰ ਐਨ.ਡੀ.ਪੀ ਨੇ ਅਜੇ ਤੱਕ ਆਪਣੀਆਂ ਸੀਟਾਂ ਨਹੀਂ ਖੋਲ੍ਹੀਆਂ ਹਨ ਪਰ 9 ਸੀਟਾਂ 'ਤੇ ਅੱਗੇ ਹੈ। ਤਾਜ਼ਾ ਸ਼ੁਰੂਆਤੀ ਰੁਝਾਨਾਂ ਮੁਤਾਬਕ ਲਿਬਰਲ ਪਾਰਟੀ 164 ਸੀਟਾਂ 'ਤੇ ਬੜਤ ਬਣਾਏ ਹੋਏ ਹੈ। ਕੰਜ਼ਰਵੇਟਿਵ ਪਾਰਟੀ 146 ਸੀਟਾਂ, ਨਿਊ ਡੈਮੋਕ੍ਰੇਟਸ 9, ਬਲਾਕ ਕਿਊਬੋਕਿਇਸ 23 ਅਤੇ ਗ੍ਰੀਨ 1 'ਤੇ ਹੈ।
ਕੰਜ਼ਰਵੇਟਿਵ ਪਾਰਟੀ ਦੂਜੇ ਸਥਾਨ 'ਤੇ
ਪੀਅਰੇ ਪੋਇਲੀਵਰੇ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੂਜੇ ਸਥਾਨ 'ਤੇ ਚੱਲ ਰਹੀ ਹੈ। ਇਸ ਵਾਰ ਦੀਆਂ ਚੋਣਾਂ ਕੈਨੇਡਾ ਲਈ ਬਹੁਤ ਮਹੱਤਵਪੂਰਨ ਸਨ। ਇਸ ਵਾਰ ਕੈਨੇਡੀਅਨ ਸਿਰਫ਼ ਆਪਣਾ ਅਗਲਾ ਪ੍ਰਧਾਨ ਮੰਤਰੀ ਹੀ ਨਹੀਂ ਚੁਣ ਰਹੇ ਸਨ, ਸਗੋਂ ਚੋਣਾਂ ਨੂੰ ਇੱਕ ਅਜਿਹੇ ਵਿਅਕਤੀ 'ਤੇ ਜਨਮਤ ਸੰਗ੍ਰਹਿ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੋ ਕੈਨੇਡੀਅਨ ਵੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਟਰੰਪ ਨੇ ਵਾਰ-ਵਾਰ ਕੈਨੇਡਾ ਨੂੰ ਅਮਰੀਕਾ ਵਿੱਚ ਰਲੇਵੇਂ ਦੀ ਮੰਗ ਕੀਤੀ ਹੈ ਤਾਂ ਜੋ ਇਸਨੂੰ ਦੇਸ਼ ਦਾ 51ਵਾਂ ਰਾਜ ਬਣਾਇਆ ਜਾ ਸਕੇ ਅਤੇ ਇਸਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾ ਸਕੇ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਲਿਬਰਲ ਪਾਰਟੀ ਕੰਜ਼ਰਵੇਟਿਵਾਂ ਤੋਂ ਆਸਾਨੀ ਨਾਲ ਹਾਰਦੀ ਜਾਪਦੀ ਸੀ, ਪਰ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਹੁੰਦੇ ਹੀ ਸਥਿਤੀ ਬਦਲ ਗਈ। ਟਰੰਪ ਦੀ ਟੈਰਿਫ ਨੀਤੀ ਨੇ ਕੈਨੇਡਾ ਦੀ ਆਰਥਿਕਤਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਅਤੇ ਬਹੁਤ ਸਾਰੇ ਕੈਨੇਡੀਅਨਾਂ ਨੂੰ ਗੁੱਸਾ ਦਿਵਾਇਆ। ਮਾਰਕ ਕਾਰਨੀ ਦੇ ਵਿਚਾਰਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨੇ ਪੋਇਲੀਵਰੇ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਵੀ ਪਿੱਛੇ ਛੱਡ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।