ਸਕਾਟਲੈਂਡ ''ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

Saturday, Sep 25, 2021 - 09:41 PM (IST)

ਸਕਾਟਲੈਂਡ ''ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਅਜੋਕੇ ਸਮੇਂ 'ਚ ਨਵੀਂ ਤਕਨਾਲੌਜੀ ਦੀ ਸੁਚੱਜੀ ਵਰਤੋਂ ਨਾਲ ਜਿੱਥੇ ਮਨੁੱਖੀ ਜ਼ਿੰਦਗੀ ਦਾ ਹਰ ਕੰਮ ਆਸਾਨ ਹੋ ਗਿਆ ਹੈ, ਉੱਥੇ ਹੀ ਕੁਝ ਸ਼ੈਤਾਨੀ ਦਿਮਾਗਾਂ ਵੱਲੋਂ ਨਵੀਆਂ ਕਾਢਾਂ ਦੀ ਵਰਤੋਂ ਕਰਕੇ ਨੁਕਸਾਨ ਵੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਕਾਟਲੈਂਡ 'ਚ ਸਾਹਮਣੇ ਆਇਆ ਹੈ, ਜਿੱਥੇ ਤਕਨਾਲੋਜੀ ਦੀ ਵਰਤੋਂ ਕਰਕੇ ਲੋਕਾਂ ਦੇ ਘਰਾਂ ਅੱਗੋਂ ਕਾਰਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲਸ ਅਨੁਸਾਰ ਸਕਾਟਲੈਂਡ ਦੇ ਕੁਝ ਹਿੱਸਿਆਂ 'ਚ 100 ਤੋਂ ਵੱਧ ਕਾਰਾਂ ਚੋਰੀ ਹੋਈਆਂ ਹਨ ਅਤੇ ਚੋਰ ਕਾਰਾਂ ਨੂੰ ਚਾਬੀਆਂ ਚੋਰੀ ਕੀਤੇ ਬਿਨਾਂ ਖੋਲ੍ਹਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ।

ਇਹ ਵੀ ਪੜ੍ਹੋ : ਮੈਂ ਅਜਿਹੇ ਦੇਸ਼ ਦੀ ਅਗਵਾਈ ਕਰਦਾ ਹਾਂ, ਜਿਸ ਨੂੰ ਲੋਕਤੰਤਰ ਦੀ ਜਣਨੀ ਅਖਵਾਉਣ 'ਤੇ ਹੈ ਮਾਣ : PM ਮੋਦੀ

ਸਕਾਟਲੈਂਡ ਪੁਲਸ ਨੇ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ ਐਡਿਨਬਰਾ, ਫੌਰਥ ਵੈਲੀ, ਈਸਟ ਲੋਥੀਅਨ, ਮਿਡਲੋਥੀਅਨ, ਵੈਸਟ ਲੋਥੀਅਨ, ਫਾਈਫ ਅਤੇ ਡੰਡੀ ਦੇ ਘਰਾਂ ਦੇ ਬਾਹਰੋਂ 119 ਵਾਹਨ ਚੋਰੀ ਹੋ ਚੁੱਕੇ ਹਨ। ਇਨ੍ਹਾਂ ਚੋਰੀਆਂ ਨੂੰ ਕਰਨ ਲਈ ਚੋਰ ਸਿਗਨਲ ਬੂਸਟਰਾਂ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਹ ਬਿਨਾਂ ਚਾਬੀ ਦੀ ਵਰਤੋਂ ਜਾਂ ਕਾਰ ਦਾ ਸ਼ੀਸ਼ਾ ਤੋੜੇ ਕਾਰ ਚੋਰੀ ਕਰ ਲੈਂਦੇ ਹਨ। ਇਸ ਉਪਕਰਣ ਦੀ ਵਰਤੋਂ ਨਾਲ ਚੋਰ ਇਲੈਕਟ੍ਰਿਕ ਕਾਰ ਚਾਬੀਆਂ ਦੇ ਸਿਗਨਲ ਤੱਕ ਪਹੁੰਚ ਕਰਕੇ ਕਾਰ ਨੂੰ ਖੋਲ੍ਹਦੇ ਹਨ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮਹਾਸਭਾ 'ਚ ਬੋਲੇ PM ਮੋਦੀ, ਕਿਹਾ-ਦੁਨੀਆ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਰਹੀ

ਇਸ ਲਈ ਪੁਲਸ ਦੁਆਰਾ ਇਲੈਕਟ੍ਰਿਕ ਕੀ ਫੋਬਸ ਵਾਲੇ ਲੋਕਾਂ ਨੂੰ ਸਿਗਨਲ-ਬਲੌਕਿੰਗ ਉਪਕਰਣ ਖਰੀਦਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧਾਂ ਨੂੰ ਰੋਕਣ 'ਚ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਚਾਬੀਆਂ ਨੂੰ ਬਕਸੇ ਜਾਂ ਪਾਊਚ 'ਚ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਇਸ ਦੇ ਸਿਗਨਲ ਤੱਕ ਨਾ ਪਹੁੰਚਿਆ ਜਾ ਸਕੇ। ਪੁਲਸ ਰਿਪੋਰਟ ਅਨੁਸਾਰ ਜ਼ਿਆਦਾਤਰ ਚੋਰੀਆਂ ਐਡਿਨਬਰਾ 'ਚ ਹੋਈਆਂ ਹਨ, ਜਿੱਥੇ ਅਜਿਹੀਆਂ 40 ਕਾਰਾਂ ਚੋਰੀ ਹੋਈਆਂ ਹਨ, ਇਸ ਤੋਂ ਬਾਅਦ ਲੋਥੀਅਨ 'ਚ 33, ਟੇਸਾਈਡ 'ਚ 19, ਫਾਈਫ 'ਚ 16 ਅਤੇ ਫੌਰਥ ਵੈਲੀ 'ਚ 11 ਕਾਰਾਂ ਚੋਰੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਸੋਮਾਲੀਆ ਦੀ ਰਾਜਧਾਨੀ 'ਚ ਧਮਾਕਾ, 8 ਲੋਕਾਂ ਦੀ ਮੌਤ ਤੇ 9 ਜ਼ਖਮੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News