ਨਿਊਯਾਰਕ ''ਚ ਬਲੈਕ ਲਾਈਵਜ਼ ਮੈਟਰ ਸਮੂਹ ਦੇ ਪ੍ਰਦਰਸ਼ਨਕਾਰੀਆਂ ''ਤੇ ਚੜਾਈ ਕਾਰ

Sunday, Dec 13, 2020 - 10:32 AM (IST)

ਨਿਊਯਾਰਕ ''ਚ ਬਲੈਕ ਲਾਈਵਜ਼ ਮੈਟਰ ਸਮੂਹ ਦੇ ਪ੍ਰਦਰਸ਼ਨਕਾਰੀਆਂ ''ਤੇ ਚੜਾਈ ਕਾਰ

ਫਰਿਜ਼ਨੋ(ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ 'ਚ ਇਕ ਕਾਰ ਡਰਾਈਵਰ ਦੁਆਰਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਾਰ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੁਲਸ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਨਿਊਯਾਰਕ ਸਿਟੀ 'ਚ 50 ਦੇ ਕਰੀਬ ਪ੍ਰਦਰਸ਼ਨਕਾਰੀਆਂ ਦੀ ਭੀੜ 'ਚ ਕਾਰ ਨਾਲ ਟੱਕਰ ਮਾਰਨ ਵਾਲੇ ਇਕ ਡਰਾਈਵਰ ਉੱਤੇ ਲਾਪਰਵਾਹੀ ਦਾ ਦੋਸ਼ ਲਾਇਆ ਗਿਆ ਹੈ। ਇਸ ਵਾਪਰੀ ਘਟਨਾ ਦੌਰਾਨ
ਮੈਨਹੱਟਨ 'ਚ ਬਲੈਕ ਲਾਈਵਜ਼ ਮੈਟਰ ਨਸਲੀ ਜਸਟਿਸ ਦੇ ਵਿਰੋਧ 'ਚ ਛੇ ਵਿਅਕਤੀ ਇਸ ਵਾਹਨ ਨਾਲ ਟਕਰਾ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੁਲਸ ਵੱਲੋਂ ਕਾਰ ਚਲਾ ਰਹੀ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਇਸ ਹਾਦਸੇ ਸੰਬੰਧੀ ਇਕ ਵੀਡੀਓ 'ਚ, ਸ਼ਹਿਰ ਦੇ ਵਿਅਸਤ ਇਲਾਕੇ 'ਚ  ਪੈਦਲ ਪ੍ਰਦਰਸ਼ਨਕਾਰੀਆਂ ਵੱਲ ਆ ਰਹੀ ਕਾਰ ਅਚਾਨਕ ਤੇਜ਼ ਹੋ ਕੇ ਉਨ੍ਹਾਂ ਨਾਲ ਟਕਰਾ ਗਈ ਅਤੇ ਕਈ ਲੋਕ ਇਸ ਟੱਕਰ ਨਾਲ ਜ਼ਮੀਨ 'ਤੇ ਡਿੱਗਣ ਕਾਰਨ ਜ਼ਖਮੀ ਹੋਏ। ਹਾਦਸੇ ਵਾਲੇ ਦਿਨ ਬਲੈਕ ਲਾਈਵਜ਼ ਮੈਟਰ ਸਮੂਹ ਦੁਆਰਾ ਕੀਤਾ ਨਿਊਜਰਸੀ 'ਚ ਇਮੀਗ੍ਰੇਸ਼ਨ ਨਜ਼ਰਬੰਦੀਆਂ ਦੁਆਰਾ ਕੀਤੀ ਭੁੱਖ ਹੜਤਾਲ ਵੱਲ ਧਿਆਨ ਖਿੱਚਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ  ਸਤੰਬਰ 'ਚ ਇਕ ਡਰਾਈਵਰ ਨੇ ਨਿਊਯਾਰਕ ਸਿਟੀ 'ਚ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਕਾਰੀਆਂ ਦੀ ਭੀੜ ਦੇ ਵਿਚਕਾਰ ਵਾਹਨ ਭਜਾ ਦਿੱਤਾ ਪਰ ਉਸ ਸਮੇਂ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ।


author

Aarti dhillon

Content Editor

Related News