ਕ੍ਰਿਸਮਿਸ ਬਾਜ਼ਾਰ ''ਚ ਦਾਖਲ ਹੋਈ ਕਾਰ, 2 ਲੋਕਾਂ ਦੀ ਮੌਤ ਅਤੇ 60 ਜ਼ਖਮੀ

Saturday, Dec 21, 2024 - 10:48 AM (IST)

ਕ੍ਰਿਸਮਿਸ ਬਾਜ਼ਾਰ ''ਚ ਦਾਖਲ ਹੋਈ ਕਾਰ, 2 ਲੋਕਾਂ ਦੀ ਮੌਤ ਅਤੇ 60 ਜ਼ਖਮੀ

ਮੈਗਡੇਬਰਗ (ਏਜੰਸੀ)- ਜਰਮਨੀ ਦੇ ਸ਼ਹਿਰ ਮੈਗਡੇਬਰਗ ‘ਚ ਸ਼ੁੱਕਰਵਾਰ ਨੂੰ ਇਕ ਕਾਰ ਕ੍ਰਿਸਮਸ ਦੇ ਤਿਉਹਾਰ ‘ਤੇ ਖੁੱਲ੍ਹੇ ਸਥਾਨ 'ਤੇ ਲੱਗੇ ਇਕ ਬਾਜ਼ਾਰ ਲੋਕਾਂ ਦਰੜਦੇ ਹੋਏ ਦਾਖਲ ਹੋ ਗਈ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 60 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਹਮਲਾ ਦੱਸਿਆ ਹੈ। ਘਟਨਾ ਸ਼ਾਮ ਕਰੀਬ 7 ਵਜੇ ਵਾਪਰੀ, ਜਿਸ ਤੋਂ ਬਾਅਦ ਕਾਰ ਚਾਲਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!

ਘਟਨਾ ਸਮੇਂ ਬਾਜ਼ਾਰ 'ਚ ਕਾਫੀ ਭੀੜ ਸੀ। ਜਰਮਨ ਨਿਊਜ਼ ਏਜੰਸੀ ‘ਡੀਪੀਏ’ ਵੱਲੋਂ ਪ੍ਰਕਾਸ਼ਿਤ ਤਸਵੀਰ ਵਿੱਚ ਪੁਲਸ ਸ਼ੱਕੀ ਵਿਅਕਤੀ ਨੂੰ ਸੜਕ ਦੇ ਵਿਚਕਾਰ ਗ੍ਰਿਫ਼ਤਾਰ ਕਰਦੀ ਨਜ਼ਰ ਆ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਇਕ ਬਾਲਗ ਅਤੇ ਇਕ ਬੱਚੇ ਦੀ ਮੌਤ ਹੋ ਗਈ ਜਦਕਿ 15 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਕ੍ਰਿਸਮਸ ਦੇ ਜਸ਼ਨਾਂ ਦੌਰਾਨ ਲੋਕਾਂ ਦੇ ਦਿਲਾਂ ਵਿੱਚ ਡੂੰਘੇ ਦੁੱਖ ਅਤੇ ਡਰ ਦੀ ਭਾਵਨਾ ਭਰ ਦਿੱਤੀ।

ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....

ਸੈਕਸਨੀ-ਐਨਹਾਲਟ ਰਾਜ ਦੀ ਗ੍ਰਹਿ ਮੰਤਰੀ ਤਾਮਾਰਾ ਜ਼ਿਸ਼ਾਂਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਸਾਊਦੀ ਅਰਬ ਦਾ ਰਹਿਣ ਵਾਲਾ ਹੈ ਅਤੇ ਪੇਸ਼ੇ ਤੋਂ ਡਾਕਟਰ ਹੈ ਜੋ 2006 ਵਿੱਚ ਜਰਮਨੀ ਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਮੈਗਡੇਬਰਗ ਤੋਂ ਲਗਭਗ 40 ਕਿਲੋਮੀਟਰ ਦੱਖਣ ਵਿੱਚ ਬਰਨਬਰਗ ਵਿੱਚ ਡਾਕਟਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਸੈਕਸਨੀ-ਐਨਹਾਲਟ ਦੇ ਗਵਰਨਰ ਰੇਨਰ ਹੈਸੇਲੋਫ ਨੇ ਪੱਤਰਕਾਰਾਂ ਨੂੰ ਕਿਹਾ, "ਇਹ ਪ੍ਰਤੀਤ ਹੁੰਦਾ ਹੈ ਕਿ ਦੋਸ਼ੀ ਨੇ ਇਕੱਲੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।"

ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਲਾ 'ਤੀ ਪੰਜਾਬੀਆਂ ਦੀ ਲਾਟਰੀ, ਅਹੁਦਾ ਛੱਡਣ ਤੋਂ ਪਹਿਲਾਂ ਕਰ 'ਤਾ ਆਹ ਕੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News