ਉੱਤਰੀ ਗਾਜ਼ਾ ''ਚ ਇਜ਼ਰਾਈਲੀ ਹਮਲੇ ''ਚ 19 ਲੋਕਾਂ ਦੀ ਮੌਤ

Wednesday, Dec 11, 2024 - 12:37 PM (IST)

ਕਾਹਿਰਾ (ਏਜੰਸੀ)- ਉੱਤਰੀ ਗਾਜ਼ਾ ਪੱਟੀ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ 19 ਲੋਕ ਮਾਰੇ ਗਏ ਹਨ। ਬੇਘਰ ਹੋਏ ਲੋਕਾਂ ਨੇ ਇਸ ਘਰ ਵਿੱਚ ਸ਼ਰਨ ਲਈ ਸੀ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਕਾਰੋਬਾਰੀ ਸੰਜੇ ਭੰਡਾਰੀ ਨੇ UK ਹਾਈ ਕੋਰਟ 'ਚ ਹਵਾਲਗੀ ਖ਼ਿਲਾਫ਼ ਦਾਇਰ ਕੀਤੀ ਅਪੀਲ

ਕਮਾਲ ਅਡਵਾਨ ਹਸਪਤਾਲ ਨੇ ਕਿਹਾ ਕਿ ਬੇਤ ਲਾਹੀਆ ਕਸਬੇ ਵਿੱਚ ਰਾਤ ਭਰ ਹਮਲੇ ਜਾਰੀ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਜ਼ਰਾਇਲੀ ਫੌਜ ਨੇ ਇਸ ਮਾਮਲੇ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਪਾਇਲਟ ਦੀ ਬਹਾਦਰੀ ਕਾਰਨ ਮੌਤ ਨੂੰ ਛੂਹ ਕੇ ਵਾਪਸ ਆਇਆ ਜਹਾਜ਼, ਵਾਲ-ਵਾਲ ਬਚੇ ਸੈਂਕੜੇ ਯਾਤਰੀ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News