ਕੈਲੀਫੋਰਨੀਆ : ਕੋਵਿਡ-19 ਟੀਕਾਕਰਨ ਕਲੀਨਿਕ ਦੇ ਬਾਹਰ ਕਰਮਚਾਰੀਆਂ 'ਤੇ ਚੜਾਈ ਕਾਰ

Tuesday, Aug 24, 2021 - 12:17 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ 'ਚ ਇੱਕ ਕੋਵਿਡ ਟੀਕਾਕਰਨ ਕਲੀਨਿਕ ਦੇ ਬਾਹਰ ਇੱਕ ਵਿਅਕਤੀ ਦੁਆਰਾ ਕੋਵਿਡ-19 ਟੀਕਾਕਰਨ ਕਲੀਨਿਕ ਦੇ ਬਾਹਰ ਆਪਣੀ ਕਾਰ ਨਾਲ ਦੋ ਕਰਮਚਾਰੀਆਂ ਨੂੰ ਟੱਕਰ ਮਾਰੀ ਗਈ। ਜਿਸ ਕਾਰਨ ਕਲੀਨਿਕ ਐਤਵਾਰ ਨੂੰ ਬੰਦ ਕਰਨਾ ਪਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਾ ਕਲੈਰਿਟਾ ਪੁਲਸ ਨੇ ਦੱਸਿਆ ਕਿ ਇਹ ਡਰਾਈਵਰ ਸ਼ਨੀਵਾਰ ਸ਼ਾਮ 4:45 ਵਜੇ ਟੀਕਾਕਰਨ ਸਾਈਟ 'ਤੇ ਪਹੁੰਚਿਆ ਤੇ ਬਾਹਰ ਰੱਖੇ ਸਾਈਨ ਬੋਰਡਾਂ ਅਤੇ ਕਰਮਚਾਰੀਆਂ ਨਾਲ ਟਕਰਾਉਣਾ ਸ਼ੁਰੂ ਹੋ ਗਿਆ। 

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਪੁਲਸ ਨੇ ਇਸ ਟੱਕਰ ਨੂੰ ਹਮਲਾ ਦੱਸਿਆ ਤੇ ਕਿਹਾ ਕਿ ਕਾਰ ਡਰਾਈਵਰ ਨੇ ਜਾਣਬੁੱਝ ਕੇ ਕਰਮਚਾਰੀਆਂ ਨੂੰ ਟੱਕਰ ਮਾਰੀ। ਟੱਕਰ ਦੌਰਾਨ ਇੱਕ ਕਰਮਚਾਰੀ ਟੀਕਾਕਰਨ ਨਾਲ ਸਬੰਧਿਤ ਸਾਈਨ ਬੋਰਡ ਚੁੱਕ ਰਿਹਾ ਸੀ। ਇਸ ਘਟਨਾ 'ਚ ਇੱਕ ਕਰਮਚਾਰੀ ਦੀ ਬਾਂਹ 'ਤੇ ਸੱਟਾਂ ਲੱਗੀਆਂ, ਜਦੋਂ ਕਿ ਦੂਜੇ ਨੂੰ ਕੋਈ ਸੱਟ ਨਹੀਂ ਲੱਗੀ। ਇਸ ਘਟਨਾ ਦੇ ਬਾਅਦ ਪਬਲਿਕ ਹੈਲਥ ਸਥਾਨਕ ਅਧਿਕਾਰੀਆਂ ਦੇ ਨਾਲ ਕੰਮ ਕਰ ਰਹੀ ਹੈ ਤੇ ਟੀਕਾਕਰਨ ਵਾਲੀ ਜਗ੍ਹਾ ਨੂੰ ਪੁਲਸ ਜਾਂਚ ਕਾਰਨ ਬੰਦ ਕੀਤਾ ਗਿਆ ਹੈ। ਇਸ ਹਮਲੇ ਦਾ ਸ਼ੱਕੀ ਵਿਅਕਤੀ ਇੱਕ ਗਰੇ ਰੰਗ ਦੀ ਕਾਰ 'ਚ ਭੱਜ ਗਿਆ ਸੀ, ਜਿਸ ਦੀ ਭਾਲ ਜਾਰੀ ਹੈ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News