ਕੋਲੰਬੀਆ: ਤੇਜ਼ ਰਫਤਾਰ ਕਾਰ ''ਚ ਧਮਾਕਾ, 7 ਹਲਾਕ

02/18/2020 4:46:27 PM

ਬੋਗੋਟਾ(ਵਾਰਤਾ)- ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਦੇ ਪੱਛਮੀ ਖੇਤਰ ਵਿਚ ਮੰਗਲਵਾਰ ਨੂੰ ਇਕ ਕਾਰ ਵਿਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਸਥਾਨਕ ਫੌਜ ਦੇ ਕਮਾਂਡਰ ਮੇਜਰ ਜਨਰਲ ਜਾਰਜ ਇਸਾਕਸ ਹੋਯੋਸ ਰੋਜਾਸ ਨੇ ਇਹ ਜਾਣਕਾਰੀ ਦਿੱਤੀ ਹੈ।

ਕੋਲੰਬੀਆ ਦੇ ਅਖਬਾਰ ਈ1 ਪੈਸ ਨੇ ਰੋਜਾਸ ਦੇ ਹਵਾਲੇ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਧਮਾਕਾ ਸੋਮਵਾਰ ਸ਼ਾਮ ਨੂੰ ਰੋਜਾ ਵਿਚ ਹਾਈਵੇ 'ਤੇ ਇਕ ਕਾਰ ਵਿਚ ਹੋਇਆ। ਸ਼ੁਰੂਆਤ ਵਿਚ ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਹ ਧਮਾਕਾ ਖੇਤਰੀ ਫੌਜ ਇਕਾਈ ਨੂੰ ਟਾਰਗੇਟ ਕਰਕੇ ਕੀਤਾ ਗਿਆ ਪਰ ਬਾਅਦ ਵਿਚ ਦੱਸਿਆ ਗਿਆ ਕਿ ਜਨ ਸੇਵਾ ਵਿਚ ਲੱਗੇ ਇਕ ਵਾਹਨ ਵਿਚ ਧਮਾਕਾ ਹੋਇਆ ਹੈ। ਮੀਡੀਆ ਮੁਤਾਬਕ ਮੇਜਰ ਜਨਰਲ ਨੇ ਕਿਹਾ ਕਿ ਇਹ ਇਕ ਹਮਲਾ ਨਹੀਂ ਸੀ। ਵਾਹਨ ਵਿਚ ਜਦੋਂ ਧਮਾਕਾ ਹੋਇਆ ਤਾਂ ਉਹ ਤੇਜ਼ ਰਫਤਾਰ ਨਾਲ ਜਾ ਰਿਹਾ ਸੀ। ਇਸ ਧਮਾਕੇ ਵਿਚ ਵਾਹਨ ਵਿਚ ਸਵਾਰ 7 ਲੋਕ ਮਾਰੇ ਗਏ ਹਨ। ਰੋਜਾਸ ਨੇ ਦੱਸਿਆ ਕਿ ਕਾਰ ਵਿਚ ਜਦੋਂ ਧਮਾਕਾ ਹੋਇਆ ਤਾਂ ਦੋ ਹੋਰ ਕਾਰਾਂ ਵੀ ਉਸ ਦੇ ਕੋਲੋਂ ਲੰਘ ਰਹੀਆਂ ਸਨ, ਜਿਸ ਕਾਰਨ 11 ਹੋਰ ਲੋਕ ਵੀ ਇਸ ਦੌਰਾਨ ਜ਼ਖਮੀ ਹੋਏ ਹਨ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। 


Baljit Singh

Content Editor

Related News