ਸੋਮਾਲੀਆ 'ਚ ਕਾਰ ਬੰਬ ਧਮਾਕੇ 'ਚ 73 ਲੋਕ ਹਲਾਕ

Saturday, Dec 28, 2019 - 03:48 PM (IST)

ਸੋਮਾਲੀਆ 'ਚ ਕਾਰ ਬੰਬ ਧਮਾਕੇ 'ਚ 73 ਲੋਕ ਹਲਾਕ

ਮੋਗਾਦਿਸ਼ੁ- ਸੋਮਾਲੀਆ ਦੀ ਰਾਜਧਾਨੀ ਦੀ ਇਕ ਸੁਰੱਖਿਆ ਜਾਂਚ ਚੌਕੀ 'ਤੇ ਇਕ ਕਾਰ ਬੰਬ ਧਮਾਕੇ ਵਿਚ ਘੱਟ ਤੋਂ ਘੱਟ 73 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਵਧੇਰੇ ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਸੋਮਾਲੀਆ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

PunjabKesari

ਏਐਫਪੀ ਪੱਤਰਕਾਰ ਏਜੰਸੀ ਮੁਤਾਬਕ ਇਸ ਧਮਾਕੇ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਹਮਲਿਆਂ ਵਿਚ ਗਿਣਿਆ ਗਿਆ ਹੈ। ਮਦੀਨਾ ਹਸਪਤਾਲ ਦੇ ਡਾਇਰੈਕਟਰ ਡਾਕਟਰ ਮੁਹੰਮਦ ਯੂਸਫ ਨੇ ਕਿਹਾ ਹੈ ਕਿ ਉਹਨਾਂ ਨੇ 73 ਲਾਸ਼ਾਂ ਬਰਾਮਦ ਕੀਤੀਆਂ ਹਨ। ਆਮੀਨ ਐਂਬੂਲੈਂਸ ਸਰਵਿਸ ਦੇ ਡਾਇਰੈਕਟਰ ਅਬਦੀਕਾਦਿਰ ਅਬਦੀਰਹਿਮਾਨ ਨੇ ਇਸ ਹਮਲੇ ਵਿਚ ਹੋਰ 50 ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮੇਅਰ ਉਮਰ ਮੁਹਾਮਦ ਮੁਹੰਮਦ ਨੇ ਘਟਨਾ ਵਾਲੀ ਥਾਂ ਤੋਂ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਹਮਲੇ ਵਿਚ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਮਾਰੇ ਗਏ ਹਨ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਦੋ ਤੁਰਕੀ ਦੇ ਨਾਗਰਿਕ ਵੀ ਸ਼ਾਮਲ ਹਨ। 

PunjabKesari

ਕੈਪਟਨ ਮੁਹੰਮਦ ਹੁਸੈਨ ਨੇ ਕਿਹਾ ਕਿ ਇਹ ਧਮਾਕਾ ਬੇਹੱਦ ਵਿਅਸਤ ਇਲਾਕੇ ਵਿਚ ਹੋਇਆ, ਜਿਥੇ ਇਕ ਸੁਰੱਖਿਆ ਜਾਂਚ ਚੌਕੀ ਤੇ ਟੈਕਸ ਕੁਲੈਕਸ਼ਨ ਸੈਂਟਰ ਹੈ। ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਹਾਲਾਂਕਿ ਅਲ-ਕਾਇਦਾ ਨਾਲ ਜੁੜਿਆ ਅਲ-ਸ਼ਬਾਬ ਸਮੂਹ ਅਕਸਰ ਅਜਿਹੇ ਹਮਲੇ ਕਰਦਾ ਰਹਿੰਦਾ ਹੈ।

PunjabKesari


author

Baljit Singh

Content Editor

Related News