ਕਾਰ ਦੀ ਡਿੱਗੀ ''ਚੋਂ ਮਿਲੀ ਔਰਤ ਦੀ ਲਾਸ਼, 4 ਵਿਅਕਤੀ ਲਏ ਗਏ  ਹਿਰਾਸਤ ''ਚ

Saturday, Apr 17, 2021 - 01:52 PM (IST)

ਕਾਰ ਦੀ ਡਿੱਗੀ ''ਚੋਂ ਮਿਲੀ ਔਰਤ ਦੀ ਲਾਸ਼, 4 ਵਿਅਕਤੀ ਲਏ ਗਏ  ਹਿਰਾਸਤ ''ਚ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਕਵੀਨਜ਼-ਲੌਂਗ ਆਈਲੈਂਡ ਸਰਹੱਦ ਨੇੜੇ ਬੁੱਧਵਾਰ ਦੀ ਸਵੇਰ ਨੂੰ ਪੁਲਸ ਨੂੰ ਇਕ ਕਾਰ ਦੀ ਡਿੱਗੀ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਇਸ ਮਾਮਲੇ ਵਿਚ 4 ਵਿਅਕਤੀ ਹਿਰਾਸਤ ਵਿਚ ਲਏ ਗਏ ਹਨ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਕੁੱਝ ਵਿਅਕਤੀਆਂ ਨੂੰ ਰਾਤ 1:30 ਵਜੇ ਦੇ ਕਰੀਬ ਸਮਿਥ ਪਲੇਸ ਨੇੜੇ ਇਕ ਖਾਲੀ ਜਗ੍ਹਾ ਤੋਂ ਕੰਬਲ ਵਿਚ ਕੁੱਝ ਲਪੇਟਦਿਆਂ ਵੇਖਿਆ ਅਤੇ ਅਧਿਕਾਰੀਆਂ ਅਨੁਸਾਰ ਐਮ. ਐਸ. -13 ਗਿਰੋਹ ਨਾਲ ਸੰਭਾਵਿਤ ਸਬੰਧਾਂ ਲਈ ਇਹ ਖੇਤਰ ਪਹਿਲਾਂ ਹੀ ਨਿਗਰਾਨੀ ਹੇਠ ਸੀ।

ਇਹਨਾਂ ਸ਼ੱਕੀ ਵਿਅਕਤੀਆਂ ਨੇ ਉਸ ਪਾਰਸਲ ਨੂੰ ਇਕ ਵਾਹਨ ਦੀ ਡਿੱਗੀ ਵਿਚ ਪਾ ਦਿੱਤਾ ਅਤੇ ਲੌਂਗ ਆਈਲੈਂਡ ਵੱਲ ਭੱਜ ਗਏ, ਜਿਹਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁਲਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਡਿੱਗੀ ਨੂੰ ਖੋਲ੍ਹਿਆ ਤਾਂ ਕੰਬਲ ਵਿਚ ਲਪੇਟੀ ਹੋਈ ਇਕ ਮਰੀ ਹੋਈ ਔਰਤ ਦੀ ਲਾਸ਼ ਸੀ,ਜਿਸ ਦੀ ਕੋਈ ਪਛਾਣ ਹੋਈ। ਇਸ ਮਾਮਲੇ ਦੇ ਸਬੰਧ ਵਿਚ ਚਾਰਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਅਜੇ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਕੁਈਨਜ਼, ਨਿਊਯਾਰਕ ਦੇ ਖੇਤਰ ਵਿਚ ਹਿੰਸਾ ਦੀਆਂ ਕੁੱਝ ਘਟਨਾਵਾਂ ਦੀ ਲੰਮੇ ਸਮੇਂ ਦੀ ਜਾਂਚ ਦੇ ਨਤੀਜੇ ਹਨ। ਪੁਲਸ ਕਮਿਸ਼ਨਰ ਡਰਮੋਟ ਸ਼ੀਆ ਨੇ ਵੀ ਇਸ ਨੂੰ ਇਕ ਸਰਗਰਮ ਜਾਂਚ ਅਤੇ ਨਿਊਯਾਰਕ ਪੁਲਸ ਵਿਭਾਗ ਦੀ ਸਫ਼ਲਤਾ ਦੱਸਿਆ।


author

cherry

Content Editor

Related News