ਕਪਤਾਨ ਸਰ ਟੌਮ ਮੂਰ ਦੀ ਯਾਦ ਨਾਲ ਸੰਬੰਧਿਤ ਆਨਲਾਈਨ ਕਿਤਾਬ ''ਚ ਆਇਆ ਸੰਦੇਸ਼ਾਂ ਦਾ ਹੜ੍ਹ

Friday, Feb 26, 2021 - 03:53 PM (IST)

ਕਪਤਾਨ ਸਰ ਟੌਮ ਮੂਰ ਦੀ ਯਾਦ ਨਾਲ ਸੰਬੰਧਿਤ ਆਨਲਾਈਨ ਕਿਤਾਬ ''ਚ ਆਇਆ ਸੰਦੇਸ਼ਾਂ ਦਾ ਹੜ੍ਹ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕਪਤਾਨ ਸਰ ਟੌਮ ਮੂਰ ਦੇ ਜੀਵਨ ਨੂੰ ਯਾਦ ਕਰਨ ਲਈ ਇੱਕ ਆਨਲਾਈਨ ਸ਼ੋਕ ਕਿਤਾਬ ਸ਼ੁਰੂ ਕੀਤੀ ਗਈ ਹੈ ਜੋ ਕਿ ਕੁਝ ਘੰਟਿਆਂ ਵਿੱਚ ਭਾਵਨਾਤਮਕ ਸੰਦੇਸ਼ਾਂ ਨਾਲ ਭਰੀ ਗਈ। 100 ਸਾਲਾ ਦੂਜੇ ਵਿਸ਼ਵ ਯੁੱਧ ਦੇ ਅਨੁਭਵੀ ਸੈਨਿਕ ਟੌਮ ਮੂਰ ਦੀ ਨਿਮੋਨੀਆ ਅਤੇ ਕੋਵਿਡ-19 ਦੀਆਂ ਸਮੱਸਿਆਵਾਂ ਨਾਲ ਪੀੜਤ ਹੋਣ ਤੋਂ ਬਾਅਦ 2 ਫਰਵਰੀ ਨੂੰ ਹਸਪਤਾਲ ਵਿਚ ਮੌਤ ਹੋ ਗਈ ਸੀ। 

ਸਰ ਟੌਮ ਮੂਰ ਦੀਆਂ ਅੰਤਿਮ ਰਸਮਾਂ ਇਸ ਹਫ਼ਤੇ ਦੇ ਅੰਤ ਵਿੱਚ ਹੋਣੀਆਂ ਹਨ ਪਰ ਇਸ ਵਿੱਚ ਉਸ ਦਾ ਨੇੜਲਾ ਪਰਿਵਾਰ ਹੀ ਬੈਡਫੋਰਡਸ਼ਾਇਰ ਵਿੱਚ ਸ਼ਿਰਕਤ ਕਰੇਗਾ। ਕਪਤਾਨ ਟੌਮ ਮੂਰ ਦੇ ਪਰਿਵਾਰ ਨੇ ਵੀਰਵਾਰ ਨੂੰ ਜਨਤਕ ਤੌਰ 'ਤੇ ਉਹਨਾਂ ਦੇ ਸਨਮਾਨ ਵਿੱਚ ਸੁਨੇਹੇ ਸਾਂਝੇ ਕਰਨ ਲਈ "ਕਪਤਾਨ ਸਰ ਟੌਮ ਮੂਰ ਦੀ ਜ਼ਿੰਦਗੀ ਦਾ ਜਸ਼ਨ" ਨਾਮੀ ਇੱਕ ਆਨਲਾਈਨ ਸ਼ੋਕ ਕਿਤਾਬ ਜਾਰੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਓਲੀ ਦਾ ਜਾਣਾ ਚੀਨ ਦੇ ਲਈ ਵੱਡਾ ਝਟਕਾ

ਕੁਡੋਬਾਰਡ ਉੱਪਰ ਇਸ ਕਿਤਾਬ ਦਾ ਲਿੰਕ ਸਾਂਝੇ ਕਰਨ ਤੋਂ ਕੁੱਝ ਘੰਟਿਆਂ ਬਾਅਦ, ਇਸ ਦਾ ਪੇਜ ਸਰ ਟੌਮ ਮੂਰ ਪ੍ਰਤੀ ਸੈਂਕੜੇ ਜਜ਼ਬਾਤੀ ਸੰਦੇਸ਼ਾਂ ਜਿਵੇਂ ਕਿ 'ਸੱਚਾ ਨਾਇਕ', 'ਸੰਪੂਰਣ ਨਾਇਕ' ਆਦਿ ਨਾਲ ਭਰ ਗਿਆ। ਸਰ ਟੌਮ ਮੂਰ ਨੇ ਐਨ ਐਚ ਐਸ ਚੈਰਿਟੀਜ਼ ਲਈ ਫੰਡ ਇਕੱਠਾ ਕਰਕੇ ਤਾਲਾਬੰਦੀ ਦੌਰਾਨ ਪੂਰੇ ਦੇਸ਼ ਦਾ ਦਿਲ ਜਿੱਤ ਲਿਆ ਸੀ। ਇਹ ਸ਼ੋਕ ਕਿਤਾਬ ਸਰ ਟੋਮ ਮੂਰ ਦੀ ਯਾਦ ਵਿੱਚ ਤਾਜ਼ਾ ਪਹਿਲ ਹੈ, ਇਸਦੇ ਇਲਾਵਾ ਟੌਮ ਦੇ ਸਨਮਾਨ ਵਿੱਚ ਵਿਸ਼ਵ ਭਰ ਵਿੱਚ ਰੁੱਖ ਵੀ ਲਗਾਏ ਜਾਣਗੇ।
 


author

Vandana

Content Editor

Related News