ਕੈਪਟਨ ਮਾਰਵਲ ਦੇ ਫੇਮ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ''ਚ ਦਿਹਾਂਤ

02/27/2024 12:15:52 PM

ਨਿਊਯਾਰਕ (ਰਾਜ ਗੋਗਨਾ)- ਕੈਪਟਨ ਮਾਰਵਲ ਫੇਮ ਦੇ ਅਦਾਕਾਰ ਕੇਨੇਥ ਮਿਸ਼ੇਲ ਦਾ 49 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਬਿਮਾਰੀ ਤੋਂ ਪੀੜਤ ਸਨ। ਜਦੋਂ ਪਰਿਵਾਰ ਨੇ ਇਸ ਸਬੰਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਪ੍ਰਸ਼ੰਸਕ ਹੈਰਾਨ ਰਹਿ ਗਏ। ਕੇਨੇਥ ਲੰਬੇ ਸਮੇਂ ਤੋਂ ਐਮੀਓਟ੍ਰੋਫਿਕ ਲੈਟਰਲ ਸਕਲੇਰੋਸਿਸ ਤੋਂ ਪੀੜ੍ਤ ਸਨ। ਆਖ਼ਰ ਜ਼ਿੰਦਗੀ ਅਤੇ ਮੌਤ ਦੇ ਸੰਘਰਸ਼ ਵਿੱਚ ਉਹ ਹਾਰ ਗਏ। 

ਪੜ੍ਹੋ ਇਹ ਅਹਿਮ ਖ਼ਬਰ-'ਬ੍ਰਿਟੇਨ ਸਰਕਾਰ ਦੇ ਸਖ਼ਤ ਕਦਮ ਕਾਰਨ ਕਸੂਤੇ ਘਿਰੇ ਭਾਰਤੀ, ਕਈਆਂ ਦੇ ਫਸ ਗਏ ਵਿਆਹ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੈਨੇਥ ਨੇ 24 ਫਰਵਰੀ ਨੂੰ ਆਪਣਾ ਆਖਰੀ ਸਾਹ ਲਿਆ। ਕੈਨੇਡਾ ਦਾ ਵਸਨੀਕ ਕੈਨੇਥ ਆਪਣੇ ਪਿੱਛੇ ਪਤਨੀ ਸੁਜਾਨ, 2 ਬੱਚੇ, ਮਾਤਾ-ਪਿਤਾ ਅਤੇ ਭਰਾ ਛੱਡ ਗਿਆ ਹੈ। ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਆਪਣੀਆਂ ਫਿਲਮਾਂ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News