ਜਰਮਨੀ 'ਚ ਭੰਗ ਦੀ ਖੇਤੀ ਨੂੰ ਮਿਲੀ ਇਜਾਜ਼ਤ, ਪਰ ਇਨ੍ਹਾਂ ਨਿਯਮਾਂ ਦਾ ਰੱਖਣਾ ਪਵੇਗਾ ਧਿਆਨ

Friday, Feb 23, 2024 - 10:30 PM (IST)

ਜਰਮਨੀ 'ਚ ਭੰਗ ਦੀ ਖੇਤੀ ਨੂੰ ਮਿਲੀ ਇਜਾਜ਼ਤ, ਪਰ ਇਨ੍ਹਾਂ ਨਿਯਮਾਂ ਦਾ ਰੱਖਣਾ ਪਵੇਗਾ ਧਿਆਨ

ਇੰਟਰਨੈਸ਼ਨਲ ਡੈਸਕ- ਜਰਮਨੀ ਦੀ ਸੰਸਦ 'ਚ ਵਿਰੋਧੀ ਧਿਰ ਵੱਲੋਂ ਸਵਾਲ ਉਠਾਏ ਜਾਣ ਤੋਂ ਬਾਅਦ ਕਾਨੂੰਨੀ ਤੌਰ 'ਤੇ ਭੰਗ ਦੀ ਖੇਤੀ ਕਰਨ ਨੂੰ ਲੈ ਕੇ ਮਤਾ ਪਾਸ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੁਝ ਨਿਯਮ ਵੀ ਜਾਰੀ ਕੀਤੇ ਗਏ ਹਨ। 

ਇਨ੍ਹਾਂ ਨਿਯਮਾਂ ਮੁਤਾਬਕ ਵਿਅਕਤੀ ਘਰ 'ਚ ਭੰਗ ਦੇ 3 ਬੂਟੇ ਲਗਾ ਸਕਦਾ ਹੈ ਤੇ ਆਪਣੀ ਵਰਤੋਂ ਲਈ ਵੱਧ ਤੋਂ ਵੱਧ 25 ਗ੍ਰਾਮ ਭੰਗ ਆਪਣੇ ਕੋਲ ਰੱਖ ਸਕਦਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਇਸ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਤੇ ਨਾ ਹੀ ਖਰੀਦ ਸਕਦੇ ਹਨ। 

ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਤੰਜ ਕਸਦਿਆਂ ਕਿਹਾ ਕਿ ਇਸ ਮਾਮਲੇ 'ਚ ਅੱਗੇ ਵਧ ਕੇ ਭੰਗ ਨੂੰ ਦੁਕਾਨਾਂ 'ਤੇ ਵੇਚਣ ਦੀ ਵੀ ਇਜਾਜ਼ਤ ਦੇ ਦਿੱਤੀ ਜਾਵੇ। ਇਸ ਨਵੇਂ ਨਿਯਮ ਦੀ ਸਿਹਤ ਸੰਸਥਾਵਾਂ ਅਤੇ ਮੈਡੀਕਲ ਐਸੋਸੀਏਸ਼ਨਾਂ ਵੱਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ।

ਇਸ ਮਾਮਲੇ 'ਚ ਜਰਮਨੀ ਦੀ ਜਨਤਾ ਵੀ ਦੋ ਗੁੱਟਾਂ 'ਚ ਵੰਡੀ ਗਈ ਹੈ। ਇਕ ਸਰਵੇ ਮੁਤਾਬਕ 47 ਫੀਸਦੀ ਜਰਮਨ ਲੋਕ ਇਸ ਦੇ ਹੱਕ 'ਚ ਹਨ, ਜਦਕਿ 42 ਫੀਸਦੀ ਇਸ ਦੇ ਵਿਰੋਧ 'ਚ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News