ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ
Tuesday, Jul 08, 2025 - 06:40 PM (IST)

ਕਾਬੁਲ (ਵਾਰਤਾ)- ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਪ੍ਰਾਂਤ ਵਿੱਚ ਐਂਟੀ-ਨਾਰਕੋਟਿਕਸ ਫੋਰਸ ਨੇ ਇੱਕ ਡਰੱਗ ਐਂਟੀ ਆਪ੍ਰੇਸ਼ਨ ਦੌਰਾਨ ਭੰਗ ਅਤੇ ਅਫੀਮ ਦੀਆਂ ਫਸਲਾਂ ਨਸ਼ਟ ਕਰ ਦਿੱਤੀਆਂ। ਸੂਬਾਈ ਪੁਲਸ ਬੁਲਾਰੇ ਅਹਿਸਾਨਉੱਲਾ ਕਾਮਗਰ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਬਦਖਸ਼ਾਨ ਪ੍ਰਾਂਤ ਵਿੱਚ ਭੰਗ ਅਤੇ ਅਫੀਮ ਦੀਆਂ ਫਸਲਾਂ ਨੂੰ ਨਸ਼ਟ ਕਰਨ ਲਈ ਪੁਲਿਸ ਤਾਇਨਾਤ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-117 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਕਾਰਡ!
ਅਧਿਕਾਰੀ ਨੇ ਕਿਹਾ ਕਿ ਇਹ ਆਪ੍ਰੇਸ਼ਨ ਰਸਮੀ ਤੌਰ 'ਤੇ ਵਰਦੋਜ਼ ਅਤੇ ਦਰਾਇਮ ਜ਼ਿਲ੍ਹਿਆਂ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਪੂਰਾ ਪ੍ਰਾਂਤ ਭੰਗ ਅਤੇ ਅਫੀਮ ਤੋਂ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਜਾਰੀ ਰਹੇਗਾ। ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਿਮ ਸਰਕਾਰ ਦੀ ਅਗਵਾਈ ਦੇ ਨਿਰਦੇਸ਼ਾਂ ਅਨੁਸਾਰ ਪੁਲਸ ਭੰਗ ਅਤੇ ਅਫੀਮ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਕਾਸ਼ਤ ਨੂੰ ਸਖ਼ਤੀ ਨਾਲ ਰੋਕਣ ਲਈ ਹਰ ਸੰਭਵ ਯਤਨ ਕਰੇਗੀ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਇਸ ਤੋਂ ਪਹਿਲਾਂ 2023 ਵਿੱਚ ਐਂਟੀ-ਨਾਰਕੋਟਿਕਸ ਪੁਲਸ ਨੇ ਸੂਬਾਈ ਰਾਜਧਾਨੀ ਫੈਜ਼ਾਬਾਦ ਸ਼ਹਿਰ ਅਤੇ ਬਦਖਸ਼ਾਨ ਪ੍ਰਾਂਤ ਦੇ ਵੱਖ-ਵੱਖ ਖੇਤਰਾਂ ਵਿੱਚ 110 ਏਕੜ ਜ਼ਮੀਨ ਨੂੰ ਭੰਗ ਦੀ ਕਾਸ਼ਤ ਤੋਂ ਮੁਕਤ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।