ਬੇਰਹਿਮ ਪਿਓ ਨੇ ਆਪਣੇ ਹੱਥੀਂ ਮਾਰਿਆ ਪੁੱਤਰ, ਕੋਰਟ ਨੇ ਮੰਨਿਆ ਦੋਸ਼ੀ

08/29/2017 1:18:54 PM

ਕੈਨਬਰਾ— ਦੁਨੀਆ 'ਚ ਅਜਿਹੇ ਬਹੁਤ ਸਾਰੇ ਲੋਕ ਹਨ, ਜੋ ਰੱਬ ਕੋਲੋਂ ਪੁੱਤ ਮੰਗਦੇ ਹਨ ਪਰ ਕੁਝ ਅਜਿਹੇ ਵੀ ਹਨ, ਜੋ ਕਿ ਆਪਣੇ ਹੱਥੀਂ ਆਪਣਾ ਹੱਸਦਾ-ਵੱਸਦਾ ਪਰਿਵਾਰ ਉਜਾੜ ਦਿੰਦੇ ਹਨ। ਕੁਝ ਅਜਿਹੀ ਹੀ ਹੈ ਇਹ ਬੇਰਹਿਮ ਪਿਓ, ਜਿਸ ਨੇ ਆਪਣੇ 9 ਸਾਲਾ ਪੁੱਤਰ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਹ ਮਾਮਲਾ ਆਸਟ੍ਰੇਲੀਆ ਦੇ ਕੈਨਬਰਾ ਦਾ ਹੈ, ਜੋ ਕਿ ਫਰਵਰੀ 2016 ਦਾ ਹੈ। 
39 ਸਾਲ ਗ੍ਰਹਾਮ ਸਟਾਊਨ ਡਿਲਨ ਨੇ ਆਪਣੇ 9 ਸਾਲਾ ਪੁੱਤਰ ਬਰੈਡਿਨ ਦਾ ਕਤਲ ਕਰ ਦਿੱਤਾ ਸੀ। ਉੱਤਰੀ ਕੈਨਬਰਾ 'ਚ ਸਥਿਤ ਘਰ 'ਚ ਬਰੈਡਿਨ ਜ਼ਖਮੀ ਹਾਲਤ 'ਚ ਮਿਲਿਆ ਸੀ। ਗ੍ਰਹਾਮ ਨੇ ਬਰੈਡਿਨ ਨੂੰ ਇਸ ਹੱਦ 'ਤੇ ਜ਼ਖਮੀ ਕੀਤਾ ਸੀ ਕਿ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ। ਪਿਓ ਵਲੋਂ ਅਜਿਹੀ ਦਰਿੰਦਗੀ ਕਿ ਹਰ ਕੋਈ ਸਹਿਮ ਉਠੇ। ਬਰੈਡਿਨ ਨੂੰ ਹਸਪਤਾਲ ਲਿਜਾਇਆ ਗਿਆ ਸੀ, ਪਰ ਜ਼ਖਮੀ ਹੋਣ ਕਾਰਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। 
ਕੈਨਬਰਾ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਗ੍ਰਹਾਮ ਨੂੰ ਆਪਣੇ ਪੁੱਤ ਦੇ ਕਤਲ ਦਾ ਦੋਸ਼ੀ ਮੰਨਿਆ ਹੈ। ਕਰੋਟ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਗ੍ਰਹਾਮ ਨੂੰ ਦੋਸ਼ੀ ਠਹਿਰਾਇਆ ਗਿਆ। ਇਨ੍ਹਾਂ ਦਸਤਾਵੇਜ਼ਾਂ ਵਿਚ ਬਰੈਡਿਨ ਦੇ ਸਿਰ ਅਤੇ ਸਰੀਰ 'ਤੇ 60 ਵੱਖ-ਵੱਖ ਸੱਟਾਂ ਦਾ ਵੇਰਵਾ ਦਿੱਤਾ ਗਿਆ। ਬਰੈਡਿਨ ਦੀ ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਕੋਰਟ 'ਚ ਰੋਣ ਲੱਗ ਪਏ, ਕਿਉਂਕਿ ਗ੍ਰਹਾਮ ਨੂੰ ਸਾਰੇ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ। ਦੋਸ਼ੀ ਪਿਤਾ ਨੂੰ ਕੋਰਟ ਵਲੋਂ ਦਸੰਬਰ 'ਚ ਸਜ਼ਾ ਸੁਣਾਈ ਜਾਵੇਗੀ।


Related News