ਕੈਨੇਡਾ ਵਿਚ ਇਸ ਤਰ੍ਹਾਂ ਦਾ ਰਿਹਾ ''ਅਰਥ ਆਵਰ'' (ਤਸਵੀਰਾਂ)

03/26/2017 1:49:16 PM

ਓਟਾਵਾ— 10ਵੇਂ ਸਾਲਾਨਾ ''ਅਰਥ ਆਵਰ'' ਲਈ ਕੈਨੇਡੀਅਨਾਂ ਨੇ ਬੱਤੀਆਂ ਬੰਦ ਕਰਕੇ ਵਾਤਾਵਰਣ ਨੂੰ ਬਚਾਉਣ ਦੀ ਦ੍ਰਿੜ ਇੱਛਾ ਦਰਸਾਈ। ਇਸ ਸੰਬੰਧੀ ਸ਼ਨੀਵਾਰ ਨੂੰ ਲੋਕਾਂ ਨੇ ਰਾਤ ਨੂੰ 8.30 ਵਜੇ ਇਕ ਘੰਟੇ ਲਈ ਬੱਤੀਆਂ ਬੰਦ ਕਰਕੇ ਬਿਜਲੀ ਬਚਾਈ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਜਾਗਰੂਕਤਾ ਫੈਲਾਈ। 
ਪੂਰੇ ਕੈਨੇਡਾ ਭਰ ਵਿਚ ਲੋਕਾਂ ਨੇ ਅਰਥ ਆਵਰ ਨੂੰ ਭਰਵਾਂ ਹੁੰਗਾਰਾ ਦਿੱਤਾ। 10 ਸਾਲ ਪਹਿਲਾਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਪੂਰੀ ਦੁਨੀਆ ਵਿਚ ਇਸ ਨੂੰ ਮਨਾਇਆ ਜਾਂਦਾ ਹੈ। ਕੈਨੇਡਾ ਦੇ ਮਾਂਟਰੀਅਲ ਵਿਚ ਇਸ ਸੰਬੰਧ ਵਿਚ ਕੈਂਡਲ ਲਾਈਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਵੈਨਕੂਵਰ ਵਿਚ ਤਾਰਿਆਂ ਦੀ ਛਾਵੇਂ ਸਕੇਟਿੰਗ ਕੀਤੀ ਗਈ ਅਤੇ ਟੋਰਾਂਟੋ ਵਿਚ ਯੋਗਾ ਦਾ ਆਯੋਜਨ ਕੀਤਾ ਗਿਆ।

Kulvinder Mahi

News Editor

Related News