ਹੈਰਾਨੀਜਨਕ : ਬੀਤੇ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਇਹ ਕੈਨੇਡੀਅਨ ਬੀਬੀ

12/10/2020 6:08:16 PM

ਟੋਰਾਂਟੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਕਈ ਲੋਕ ਇਸ ਜਾਨਲੇਵਾ ਬੀਮਾਰੀ ਨੂੰ ਮਾਤ ਦੇ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਸੰਬੰਧੀ ਇਕ ਕੈਨੇਡੀਅਨ ਬੀਬੀ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਬੀਬੀ ਜਦੋਂ ਤੋਂ ਕੋਰੋਨਾ ਦੀ ਚਪੇਟ ਵਿਚ ਆਈ ਹੈ ਉਦੋਂ ਤੋਂ ਉਹ ਠੀਕ ਨਹੀਂ ਹੋਈ ਹੈ। 35 ਸਾਲਾ ਐਸ਼ਲੇ ਐਂਟੀਨਿਓ ਪਿਛਲੇ 9 ਮਹੀਨਿਆਂ ਤੋਂ ਕੋਰੋਨਾ ਦੀ ਚਪੇਟ ਵਿਚ ਹੈ ਅਤੇ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਇਸ ਬੀਮਾਰੀ ਨੂੰ ਮਾਤ ਨਹੀਂ ਦੇ ਪਾਈ ਹੈ।

PunjabKesari

ਐਸ਼ਲੇ ਦਾ ਕਹਿਣਾ ਹੈ ਕਿ ਕਦੇ-ਕਦੇ ਅਜਿਹਾ ਲੱਗਦਾ ਹੈ ਕਿ ਜਿਵੇਂ ਕੋਰੋਨਾ ਕਦੇ ਵੀ ਮੇਰਾ ਪਿੱਛਾ ਨਹੀਂ ਛੱਡੇਗਾ। ਐਸ਼ਲੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਪੀੜਤ ਹੈ ਜਿਸ ਵਿਚ ਸਿਰਦਰਦ, ਫੇਫੜਿਆਂ ਵਿਚ ਦਰਦ, ਚੱਕਰ ਆਉਣੇ, ਦਿਲ ਦਾ ਤੇਜ਼ ਧੜਕਨਾ ਅਤੇ ਜੋੜਾਂ ਵਿਚ ਦਰਦ ਰਹਿਣਾ ਸ਼ਾਮਲ ਹੈ। ਐਸ਼ਲੇ ਨੇ ਕਿਹਾ,''ਕਦੇ-ਕਦੇ ਮੈਂ ਚੰਗਾ ਮਹਿਸੂਸ ਕਰਦੀ ਹਾਂ ਤਾਂ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਨਾ ਹੀ ਸਾਹ ਲੈ ਪਾ ਰਹੀ ਅਤੇ ਨਾ ਹੀ ਹਿੱਲ ਪਾ ਰਹੀ ਹਾਂ।'' ਫਿਲਹਾਲ ਐਸ਼ਲੇ ਦਾ ਇਲਾਜ ਜਾਰੀ ਹੈ ਅਤੇ ਆਸ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਦਿੱਲੀ-ਕਾਠਮੰਡੂ 'ਚ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ

ਦੁਨੀਆ ਭਰ ਦੀ ਸਥਿਤੀ
ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ 19,673,043 ਐਕਟਿਵ ਕੇਸ ਹਨ। ਇਸ ਵਾਇਰਸ ਨਾਲ ਹੁਣ ਤੱਕ 1,575,773 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 69,234,626 ਲੋਕ ਪੀੜਤ ਹੋ ਚੁੱਕੇ ਹਨ। ਦੁਨੀਆ ਭਰ ਵਿਚ ਵਾਇਰਸ ਨਾਲ ਪੀੜਤ 4,79,462 ਲੋਕ ਠੀਕ ਵੀ ਹੋ ਚੁੱਕੇ ਹਨ।ਅਮਰੀਕਾ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਜਿੱਥੇ ਹੁਣ ਤੱਕ 296,698 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News