ਕੈਨੇਡਾ ਤੋਂ ਫਲੋਰੀਡਾ ਘੁੰਮਣ ਆਏ ਲੋਕਾਂ ਨੂੰ ਮਿਲੀ ਇਹ ਸੁਵਿਧਾ, ਸਾਂਝੀ ਕੀਤੀ ਖੁਸ਼ੀ

Wednesday, Jan 20, 2021 - 11:45 AM (IST)

ਟੋਰਾਂਟੋ- ਕੁਝ ਕੈਨੇਡੀਅਨ ਇਸ ਸਮੇਂ ਦੱਖਣੀ ਸਰਹੱਦ 'ਤੇ ਘੁੰਮਣ ਗਏ ਹੋਏ ਹਨ ਤੇ ਇਨ੍ਹਾਂ ਲੋਕਾਂ ਨੇ ਖੁਦ ਨੂੰ ਖੁਸ਼ ਕਿਸਮਤ ਦੱਸਿਆ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਫਲੋਰੀਡਾ ਵਿਚ ਪਹਿਲ ਦੇ ਆਧਾਰ 'ਤੇ ਕੋਰੋਨਾ ਤੋਂ ਬਚਾਅ ਲਈ ਟੀਕੇ ਲੱਗ ਰਹੇ ਹਨ। ਹਾਲਾਂਕਿ ਸਥਾਨਕ ਲੋਕਾਂ ਵਿਚ ਇਸ ਗੱਲ਼ ਨੂੰ ਲੈ ਕੇ ਗੁੱਸਾ ਹੈ ਕਿ ਬਾਹਰੋਂ ਆਏ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਜਦਕਿ ਉਨ੍ਹਾਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। 

ਫਲੋਰੀਡਾ ਵਿਚ ਸਿਹਤ ਅਧਿਕਾਰੀਆਂ ਨੂੰ ਹੁਕਮ ਹੈ ਕਿ ਉਹ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਪਹਿਲ ਦੇ ਆਧਾਰ 'ਤੇ ਲਗਾਈ ਜਾਵੇ। ਹਾਲਾਂਕਿ ਸਥਾਨਕ ਅਧਿਕਾਰੀ ਕਹਿ ਰਹੇ ਹਨ ਕਿ ਲੋਕ ਅਜੇ ਇੱਥੇ ਘੁੰਮਣ ਲਈ ਨਾ ਆਉਣ ਪਰ ਸਥਾਨਕ ਲੋਕਾਂ ਨੂੰ ਕਮਰੇ ਕਿਰਾਏ 'ਤੇ ਦੇਣ ਤੋਂ ਰੋਕਣ ਲਈ ਸਰਕਾਰ ਵਲੋਂ ਕੋਈ ਯੋਜਨਾ ਨਹੀਂ ਉਲੀਕੀ ਗਈ। 

ਇੱਥੇ ਘੁੰਮਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਟੀਕਾਕਰਨ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਟੀਕਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਅਜੇ ਉਨ੍ਹਾਂ ਦੀ ਵਾਰੀ ਭਾਵੇਂ ਦੇਰੀ ਨਾਲ ਆਉਂਦੀ ਪਰ ਫਲੋਰੀਡਾ ਵਿਚ ਉਹ ਵੈਕਸੀਨ ਲਗਵਾ ਚੁੱਕੇ ਹਨ। 


Lalita Mam

Content Editor

Related News