ਕੈਨੇਡੀਅਨ ਥਿੰਕ ਟੈਂਕ ਦਾ ਦਾਅਵਾ, ਯੂਰਪ ''ਚ ਖਾਲਿਸਤਾਨੀ ਸਮਰਥਕਾਂ ਨੂੰ ਹੱਲਾ-ਸ਼ੇਰੀ ਦੇ ਰਿਹੈ ਪਾਕਿ
Sunday, Dec 13, 2020 - 06:01 PM (IST)
ਓਟਾਵਾ (ਬਿਊਰੋ): ਪਾਕਿਸਤਾਨ ਦੇ ਇਰਾਦੇ ਨੇਕ ਨਹੀਂ ਹਨ। ਇਸ ਗੱਲ ਦੀ ਪੁਸ਼ਟੀ ਕਈ ਵਾਰ ਹੋ ਚੁੱਕੀ ਹੈ। ਹੁਣ ਇਕ ਰਿਪੋਰਟ ਮੁਤਾਬਕ, ਪਾਕਿਸਤਾਨ ਯੂਰਪ ਦੀਆਂ ਅਤੀ ਉਦਾਰਵਾਦੀ ਨੀਤੀਆਂ ਦਾ ਫਾਇਦਾ ਚੁੱਕਦੇ ਹੋਏ ਖਾਲਿਸਤਾਨੀ ਵੱਖਵਾਦੀ ਅੰਦੋਲਨ ਨੂੰ ਵਧਾਵਾ ਦੇ ਰਿਹਾ ਹੈ। ਪਾਕਿਸਤਾਨ ਦੇ ਇਹਨਾਂ ਇਰਾਦਿਆਂ ਨੂੰ ਅਸਫਲ ਕਰਨ ਲਈ ਯੂਰਪ ਦੇ ਦੇਸ਼ਾਂ ਕੋਲ ਇਹ ਬਿਲਕੁੱਲ ਸਹੀ ਸਮਾਂ ਹੈ। ਇਸ ਵਿਚ ਜ਼ਿਆਦਾ ਦੇਰੀ ਹੋਣ 'ਤੇ ਸਮੱਸਿਆ ਪੂਰੇ ਯੂਰਪ ਲਈ ਖਤਰਨਾਕ ਸਾਬਤ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਪੁਲਸ ਸਟੇਸ਼ਨ ਨੇੜੇ ਧਮਾਕਾ, ਘੱਟੋ-ਘੱਟ 14 ਲੋਕ ਜ਼ਖਮੀ
ਕੈਨੇਡਾ ਦੀ ਥਿੰਕ ਟੈਂਕ ਮੈਕਡੋਨਾਲਡ-ਲੌਰੀਅਰ ਇੰਸਟੀਚਿਊਟ ਦੀ 'Khalistan: A project of Pakistan" ਸਿਰਲੇਖ ਨਾਲ ਜਾਰੀ ਇਕ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਹਿਲਾ ਖਾਲਿਸਤਾਨੀ ਝੰਡਾ 1970 ਵਿਚ ਬਰਮਿੰਘਮ ਵਿਚ ਲਹਿਰਾਇਆ ਗਿਆ ਸੀ। ਇਸ ਕਾਰਵਾਈ ਤੋਂ ਹੀ ਸੰਕੇਤ ਮਿਲਦਾ ਹੈ ਕਿ ਯੂਰਪ ਵੱਖਵਾਦੀ ਅੰਦੋਲਨਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ। ਤਾਜ਼ਾ ਸਥਿਤੀ ਵਿਚ ਪਾਕਿਸਤਾਨ ਇਸ ਅੰਦੋਲਨ ਨੂੰ ਫੰਡਿੰਗ ਕਰਦਿਆਂ ਹੱਲਾ-ਸ਼ੇਰੀ ਦੇ ਰਿਹਾ ਹੈ ਅਤੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਦਿਆਂ ਆਪਣੀ ਇਰਾਦੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਪੂਰੇ ਯੂਰਪ ਲਈ ਚਿੰਤਾ ਕਰਨ ਦੀ ਗੱਲ ਹੈ।
ਪੜ੍ਹੋ ਇਹ ਅਹਿਮ ਖਬਰ- ਖਾਲਿਸਤਾਨੀ ਸਮੂਹ ਦੇ ਸਮਰਥਨ 'ਚ ਕੀਤੇ ਟਵੀਟ 'ਤੇ ਬ੍ਰਿਟਿਸ਼ ਸਾਂਸਦ ਨੇ ਮੰਗੀ ਮੁਆਫੀ
ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ ਵਿਚ ਕਿਹਾ ਗਿਆ ਹੈਕਿ ਜੁਲਾਈ ਮਹੀਨੇ ਵਿਚ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਅਜਿਹੇ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਸੀ ਜੋ ਵਿਦੇਸ਼ੀ ਜ਼ਮੀਨ ਤੋਂ ਭਾਰਤ ਵਿਚ ਅੱਤਵਾਦ ਫੈਲਾ ਰਹੇ ਹਨ। ਇਹਨਾਂ ਵਿਚੋਂ ਦੋ ਅੱਤਵਾਦੀ ਭੂਪਿੰਦਰ ਸਿੰਘ ਭਿੰਡਾ ਅਤੇ ਗੁਰਮੀਤ ਸਿੰਘ ਬੱਗਾ ਜਰਮਨੀ ਵਿਚ ਰਹਿ ਰਹੇ ਹਨ। ਸਿੱਖ ਵੱਖਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਪ੍ਰਮੁੱਖ ਪਰਮਜੀਤ ਸਿੰਘ ਬ੍ਰਿਟੇਨ ਵਿਚ ਰਹਿ ਰਿਹਾ ਹੈ। ਬੱਬਰ ਖਾਲਸਾ ਨੇ ਹੀ 1995 ਵਿਚ ਏਅਰ ਇੰਡੀਆ ਦੀ ਮਾਂਟਰੀਅਲ-ਲੰਡਨ-ਦਿੱਲੀ ਜਾ ਰਹੀ ਫਲਾਈਟ ਵਿਚ ਬੰਬ ਧਮਾਕਾ ਕੀਤਾ ਸੀ। ਇਸ ਹਮਲੇ ਵਿਚ 300 ਕੈਨੇਡੀਅਨ, ਬ੍ਰਿਟਿਸ਼ ਅਤੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਥਿੰਕ ਟੈਂਕ ਦੀ ਰਿਪੋਰਟ ਵਿਚ ਯੂਰਪ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਖਾਲਿਸਤਾਨੀ ਅੰਦੋਲਨ ਨੂੰ ਹੱਲਾ-ਸ਼ੇਰੀ ਦੇ ਕੇ ਉਸ ਦਾ ਨਤੀਜਾ ਭੁਗਤ ਰਿਹਾ ਹੈ। ਯੂਰਪੀ ਦੇਸ਼ਾਂ ਨੂੰ ਕੈਨੇਡਾ ਤੋਂ ਸਬਕ ਲੈਂਦੇ ਹੋਏ ਪਾਕਿਸਤਾਨ ਦੇ ਏਜੰਡੇ ਨੂੰ ਰੋਕਣਾ ਚਾਹੀਦਾ ਹੈ। ਦੇਰੀ ਹੋਣ 'ਤੇ ਇਹ ਸਮੱਸਿਆ ਵੱਡੀ ਹੋ ਸਕਦੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।