ਫਾਈਰਿੰਗ 'ਚ ਗਈ ਮਾਪਿਆਂ ਦੀ ਜਾਨ, ਕੈਨੇਡਾ 'ਚ 13 ਗੋਲੀਆਂ ਲੱਗਣ ਮਗਰੋਂ ਜ਼ਿੰਦਾ ਬਚੀ ਕੁੜੀ ਨੇ ਸੁਣਾਈ ਹੱਡਬੀਤੀ

Thursday, Feb 15, 2024 - 01:29 PM (IST)

ਫਾਈਰਿੰਗ 'ਚ ਗਈ ਮਾਪਿਆਂ ਦੀ ਜਾਨ, ਕੈਨੇਡਾ 'ਚ 13 ਗੋਲੀਆਂ ਲੱਗਣ ਮਗਰੋਂ ਜ਼ਿੰਦਾ ਬਚੀ ਕੁੜੀ ਨੇ ਸੁਣਾਈ ਹੱਡਬੀਤੀ

ਟੋਰਾਂਟੋ (ਏਜੰਸੀ)- ਕੈਨੇਡਾ ਵਿੱਚ ਪਿਛਲੇ ਸਾਲ ਗੋਲੀਬਾਰੀ ਦੀ ਘਟਨਾ ਵਿੱਚ ਜ਼ਿੰਦਾ ਬਚੀ ਕੁੜੀ, ਜਿਸ ਨੇ ਆਪਣੇ ਸਿੱਖ ਮਾਤਾ-ਪਿਤਾ ਨੂੰ ਆਪਣੇ ਸਾਹਮਣੇ ਮਰਦੇ ਦੇਖਿਆ ਸੀ, ਨੇ ਤੁਰੰਤ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਪੁਲਸ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਇਸ ਘਟਨਾ ਵਿਚ ਕੁੜੀ ਨੂੰ 13 ਗੋਲੀਆਂ ਵੱਜੀਆਂ ਸਨ। ਦੱਸ ਦੇਈਏ ਕਿ ਜਗਤਾਰ ਸਿੰਘ ਸਿੱਧੂ (ਉਮਰ 57) ਅਤੇ ਉਨ੍ਹਾਂ ਪਤਨੀ ਹਰਭਜਨ ਕੌਰ (ਉਮਰ 55) ਨੂੰ 20 ਨਵੰਬਰ 2023 ਦੀ ਅੱਧੀ ਰਾਤ ਨੂੰ ਓਨਟਾਰੀਓ ਸੂਬੇ ਵਿੱਚ ਕੈਲੇਡਨ-ਬਰੈਂਪਟਨ ਸਰਹੱਦ ਨੇੜੇ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚ 20 ਤੋਂ ਵੱਧ ਗੋਲੀਆਂ ਮਾਰੀਆਂ ਗਈਆਂ ਸਨ। ਇਸ ਘਟਨਾ ਵਿਚ ਜਗਤਾਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਅਤੇ ਹਰਭਜਨ ਕੌਰ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਉਨ੍ਹਾਂ ਦੀ ਧੀ, ਜੋ ਕਿ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਸੀ, ਉਸ ਦਾ ਅਜੇ ਵੀ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ

ਸੀਬੀਸੀ ਨਿਊਜ਼ ਨਾਲ ਗੱਲ ਕਰਦੇ ਹੋਏ ਹਸਪਤਾਲ 'ਚ ਜ਼ੇਰੇ ਇਲਾਜ਼ ਜਸਪ੍ਰੀਤ ਨੇ ਕਿਹਾ ਕਿ ਇੱਕ ਵਿਅਕਤੀ ਉਨ੍ਹਾਂ ਦੇ ਪਰਿਵਾਰ ਦੇ ਕੈਲੇਡਨ ਸਥਿਤ ਕਿਰਾਏ ਦੇ ਘਰ ਵਿੱਚ ਦਾਖ਼ਲ ਹੋਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੇਰੇ ਪਿਤਾ ਨੂੰ ਮੇਰੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਮੈਂ ਆਖ਼ਰੀ ਵਾਰ ਆਪਣੀ ਮਾਂ ਦੀਆਂ ਚੀਕਾਂ ਸੁਣੀਆਂ ਅਤੇ ਉਸ ਤੋਂ ਬਾਅਦ (ਉੱਥੇ) ਪੂਰੀ ਤਰ੍ਹਾਂ ਸੰਨਾਟਾ ਛਾ ਗਿਆ। ਉਥੇ ਸਿਰਫ਼ ਗੋਲੀਆਂ ਦੀ ਆਵਾਜ਼ ਹੀ ਆ ਰਹੀ ਸੀ। ਮੈਂ ਉਨ੍ਹਾਂ ਨੂੰ ਆਖ਼ਰੀ ਵਾਰ ਵੀ ਨਹੀਂ ਮਿਲ ਸਕੀ। ਮੈਂ ਕੁਝ ਵੀ ਨਹੀਂ ਕਰ ਪਾ ਰਹੀ ਸੀ... ਮੈਂ ਹੋਸ਼ 'ਚ ਆਉਂਦੇ ਹੀ 911 'ਤੇ ਕਾਲ ਕੀਤੀ। 'ਪੂਰੇ ਪਰਿਵਾਰ ਨੂੰ ਗੋਲੀ ਮਾਰ ਦਿੱਤੀ', ਇਹੀ ਮੈਂ ਵਾਰ-ਵਾਰ ਕਹਿ ਰਹੀ ਸੀ।" ਜਸਪ੍ਰੀਤ ਅਤੇ ਉਸ ਦਾ ਭਰਾ ਗੁਰਦਿੱਤ ਸਿੰਘ ਕੁਝ ਸਾਲ ਪਹਿਲਾਂ ਹੀ ਵਿਦਿਆਰਥੀ ਵਜੋਂ ਕੈਨੇਡਾ ਆਏ ਸਨ ਅਤੇ ਉਨ੍ਹਾਂ ਨੇ ਮਾਤਾ-ਪਿਤਾ ਦੀ ਆਮਦ ਨੂੰ ਸਪਾਂਸਰ ਕੀਤਾ ਸੀ ਜੋ ਜੁਲਾਈ ਵਿਚ ਦੇਸ਼ ਆਏ ਸਨ ਅਤੇ ਇਸ ਸਾਲ ਜਨਵਰੀ ਵਿਚ ਭਾਰਤ ਵਾਪਸ ਆਉਣ ਵਾਲੇ ਸਨ।

ਇਹ ਵੀ ਪੜ੍ਹੋ: ਬਰਫੀਲੇ ਤੂਫ਼ਾਨ ਨੇ ਅਮਰੀਕਾ 'ਚ ਮਚਾਈ ਤਬਾਹੀ, 1200 ਤੋਂ ਵੱਧ ਉਡਾਣਾਂ ਰੱਦ, ਸਕੂਲ-ਕਾਲਜ ਵੀ ਬੰਦ

ਜਸਪ੍ਰੀਤ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਦੇ ਲਗਭਗ ਦੋ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੁਲਸ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਅਤੇ ਉਨ੍ਹਾਂ ਕੋਲ ਕੋਈ ਠੋਸ ਸਬੂਤ ਨਹੀਂ ਹਨ। ਜਸਪ੍ਰੀਤ ਨੇ ਕਿਹਾ ਕਿ ਜੋ ਕੁੱਝ ਵੀ ਹੋਇਆ, ਪੁਲਸ ਨੇ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ। ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਘਟਨਾ ਵਾਪਰਨ ਤੋਂ 4 ਦਿਨ ਪਹਿਲਾਂ ਪੀਲ ਪੁਲਸ ਸਾਡੇ ਘਰ ਆਈ ਸੀ। ਮੇਰੇ ਮਾਤਾ-ਪਿਤਾ ਘਰ ਸਨ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ। ਇਸ ਲਈ ਉਨ੍ਹਾਂ ਨੇ ਪੁਲਸ ਨਾਲ ਗੱਲ ਕਰਨ ਲਈ ਮੇਰੇ ਭਰਾ ਦੇ ਦੋਸਤ ਨਾਲ ਸੰਪਰਕ ਕੀਤਾ। ਪੀਲ ਪੁਲਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਸੀ ਕਿ ਹੋਮੀਸਾਈਡ ਬਿਊਰੋ ਨੇ 16 ਨਵੰਬਰ ਨੂੰ ਅਣਪਛਾਤੀ ਜਾਂਚ ਦੇ ਬਾਰੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਜਸਪ੍ਰੀਤ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਸਾਨੂੰ ਚੇਤਾਵਨੀ ਦਿੱਤੀ ਹੁੰਦੀ ਤਾਂ ਅਸੀਂ ਤੁਰੰਤ ਉਥੋਂ ਚਲੇ ਜਾਂਦੇ। ਉਹ ਆਪਣੇ ਭਰਾ ਗੁਰਦਿੱਤ ਦੀ ਜਾਨ ਨੂੰ ਲੈ ਕੇ ਡਰੀ ਹੋਈ ਹੈ, ਜੋ ਘਟਨਾ ਵਾਪਰਨ ਵੇਲੇ ਘਰ ਨਹੀਂ ਸੀ। ਸਾਨੂੰ ਨਹੀਂ ਪਤਾ ਕਿ ਸਾਡਾ ਬਾਹਰ ਜਾਣਾ ਸੁਰੱਖਿਅਤ ਹੈ ਜਾਂ ਨਹੀਂ। ਹਰ ਵਾਰ ਜਦੋਂ ਮੇਰਾ ਭਰਾ ਬਾਹਰ ਜਾਂਦਾ ਹੈ, ਮੈਨੂੰ ਡਰ ਲੱਗਦਾ ਹੈ। ਮੇਰੀ ਸਰਜਰੀ ਲਈ 18-19 ਘੰਟੇ ਤੋਂ ਵੱਧ ਸਮਾਂ ਲੱਗ ਗਿਆ ਅਤੇ ਡਾਕਟਰਾਂ ਨੇ ਨਹੀਂ ਸੋਚਿਆ ਸੀ ਕਿ ਮੈਂ ਬਚ ਸਕਾਂਗੀ। ਕਮਜ਼ੋਰ, ਪਰ ਦ੍ਰਿੜ ਸੰਕਲਪ ਨਾਲ ਜਸਪ੍ਰੀਤ ਨੇ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਨਹੀਂ ਰੁਕੇਗੀ। ਉਸ ਨੇ ਕਿਹਾ ਜੇ ਇਹ ਅੱਜ ਸਾਡੇ ਨਾਲ ਹੋਇਆ ਹੈ, ਤਾਂ ਕੱਲ੍ਹ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਅਮਰੀਕਾ 'ਚ ਭਾਰਤੀ ਮੂਲ ਦੇ ਪ੍ਰਵੀਨ ਪਟੇਲ ਦਾ ਗੋਲੀਆਂ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News