ਪਾਈਪਲਾਈਨ ਦੇ ਖਿਲਾਫ ਬੀ. ਸੀ. ਦੀ ਅਪੀਲ ਨੂੰ ਅਦਾਲਤ ਨੇ ਠੁਕਰਾਇਆ ਪਰ ਲੜਾਈ ਜਾਰੀ
Wednesday, Mar 28, 2018 - 01:25 PM (IST)

ਮਾਂਟਰੀਅਲ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਨੇ ਵਿਵਾਦਿਤ ਤੇਲ ਪਾਈਪਲਾਈਨ ਦੇ ਖਿਲਾਫ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣ ਦੀ ਕਸਮ ਖਾਧੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਸੰਘੀ ਅਦਾਲਤ ਨੇ ਮਾਮਲੇ ਦੀ ਸੁਣਵਾਈ 'ਚ ਕੈਨੇਡੀਅਨ ਸੂਬੇ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਇਸ ਦੇ ਬਾਅਦ ਕੈਨੇਡੀਅਨ ਸੂਬੇ ਨੇ ਆਪਣੀ ਇਸ ਲੜਾਈ ਨੂੰ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ।
ਬ੍ਰਿਟਿਸ਼ ਕੋਲੰਬੀਆ ਦੇ ਅਧਿਕਾਰੀਆਂ ਨੇ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਹੈ ਜਿਸ 'ਚ ਅਮਰੀਕੀ ਕੰਪਨੀ 'ਕਿੰਡਰ ਮਾਰਗਨ' ਨੂੰ ਪ੍ਰਤੀ ਦਿਨ 300,000 ਤੋਂ 800,000 ਬੈਰਲ ਟਰਾਂਸ ਮਾਊਨਟੇਨ ਪਾਈਪਲਾਈਨ ਦੀ ਸਮਰੱਥਾ 'ਚ ਵਾਧਾ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ 'ਚ ਅਲਬਰਟਾ ਸੂਬੇ 'ਚ ਤੇਲ ਦੀ ਖੇਤੀ ਕੀਤੀ ਜਾਂਦੀ ਹੈ, ਜਿੱਥੋਂ ਵਿਦੇਸ਼ਾਂ ਨੂੰ ਤੇਲ ਭੇਜਿਆ ਜਾਂਦਾ ਹੈ।
ਬ੍ਰਿਟਿਸ਼ ਕੋਲੰਬੀਆ ਦੀ ਸਮਾਜਿਕ-ਲੋਕਤੰਤਰੀ ਸਰਕਾਰ ਨੇ ਉਸ ਅਥਾਰਟੀ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਪਰ ਅਦਾਲਤ ਨੇ ਫੈਡਰਲ ਸਰਕਾਰ ਦੇ ਖਿਲਾਫ ਫੈਸਲਾ ਸੁਣਾਇਆ ਜੋ ਕਿੰਡਰ ਮਾਰਗੇਨ ਨੂੰ ਆਪਣੀ ਪੰਪਿੰਗ ਸਮਰੱਥਾ ਵਧਾਉਣ ਲਈ ਪਾਈਪਲਾਈਨ 'ਤੇ ਕੰਮ ਕਰਦੇ ਸਮੇਂ ਸਥਾਨਕ ਉਪ ਨਿਵੇਸ਼ਾਂ ਨੂੰ ਬਾਇਪਾਸ ਕਰਨ ਦੀ ਇਜ਼ਾਜ਼ਤ ਦਿੰਦਾ ਹੈ।
ਸੂਬਾ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਨੇ ਕਿਹਾ ਕਿ ਅਸੀਂ ਬਹੁਤ ਨਿਰਾਸ਼ ਹਾਂ ਕਿ ਅਦਾਲਤ ਨੇ ਸਾਡੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਸਾਡੀ ਸਰਕਾਰ ਇਸ ਜ਼ਰੂਰੀ ਯੋਜਨਾ ਦੇ ਖਿਲਾਫ ਬ੍ਰਿਟਿਸ਼ ਕੋਲੰਬੀਆ ਦੇ ਹਿੱਤਾਂ ਦੀ ਰੱਖਿਆ ਲਈ ਹੋਰ ਕਾਨੂੰਨੀ ਤਰੀਕੇ ਲੱਭਣੇ ਜਾਰੀ ਰੱਖੇਗੀ।