ਕੈਨੇਡਾ ਪੁਲਸ ਨੇ ਬਰਾਮਦ ਕੀਤੀ 112 ਕਿਲੋ ਕੋਕੀਨ, ਪੰਜਾਬੀ ਮੂਲ ਦੇ ਦੋ ਨੌਜਵਾਨ ਗ੍ਰਿਫ਼ਤਾਰ

Friday, Dec 10, 2021 - 02:21 PM (IST)

ਕੈਨੇਡਾ ਪੁਲਸ ਨੇ ਬਰਾਮਦ ਕੀਤੀ 112 ਕਿਲੋ ਕੋਕੀਨ, ਪੰਜਾਬੀ ਮੂਲ ਦੇ ਦੋ ਨੌਜਵਾਨ ਗ੍ਰਿਫ਼ਤਾਰ

ਨਿਊਯਾਰਕ/ਓਂਟਾਰੀਓ (ਰਾਜ ਗੋਗਨਾ): ਕੈਨੇਡਾ ਵਿਚ ਪੁਲਸ ਵੱਲੋਂ ਚਲਾਈ ਗਈ ਇਕ ਮੁਹਿੰਮ ਤਹਿਤ 112 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਪੁਲਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਕੁਝ ਮਹੀਨਿਆ ਤੋਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਬ੍ਰੈਂਟਫੋਰਡ ਪੁਲਸ ਓਂਟਾਰੀੳ ਵੱਲੋਂ ਚਲਾਈ ਸਾਂਝੀ ਮੁਹਿੰਮ ਵਿਚ ਵੱਡੇ ਪੱਧਰ 'ਤੇ ਨਸ਼ੇ ਵੇਚਣ ਵਾਲਿਆਂ ਦੀ ਪੈੜ ਨੱਪਣ ਦੇ ਯਤਨ ਜਾਰੀ ਸਨ।ਇਸ ਤਰ੍ਹਾਂ ਹੀ ਬੀਤੇ ਦਿਨ ਬ੍ਰੈਂਟਫੋਰਡ ਪੁਲਸ ਓਂਟਾਰੀੳ ਨੇ ਕੈਨੇਡੀਅਨ ਬਾਰਡਰ ਅਧਿਕਾਰੀਆਂ ਦੇ ਸਹਿਯੋਗ ਨਾਲ ਕੁਝ ਵਿਅਕਤੀਆਂ ਦੀ ਪਛਾਣ ਕੀਤੀ ਗਈ ਸੀ ਜੋ ਲਗਾਤਾਰ ਬ੍ਰੈਂਟਫੋਰਡ ਤੇ ਆਲੇ ਦੁਆਲੇ ਦੇ ਖੇਤਰ ਵਿਚ ਨਸ਼ਾ ਵੇਚ ਰਹੇ ਸਨ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਮਹਿੰਗਾਈ 'ਚ ਵਾਧੇ ਦੀ ਸੰਭਾਵਨਾ, 2022 'ਚ ਭੋਜਨ ਲਈ ਲੋਕਾਂ ਨੂੰ ਕਰਨਾ ਹੋਵੇਗਾ ਜ਼ਿਆਦਾ ਭੁਗਤਾਨ

ਕੈਨੇਡਾ ਦੇ ਵਿੰਡਸਰ ਬਾਰਡਰ 'ਤੇ ਲੰਘੀ 4 ਦਸੰਬਰ ਨੂੰ ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋਂ ਇਕ ਟਰੱਕ ਟਰੈਲਰ ਜੋ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਇਆ ਸੀ, ਉਸ ਦੀ ਚੈਕਿੰਗ ਦੌਰਾਨ ਉਸ ਵਿੱਚੋਂ 112 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਹ ਟਰੱਕ ਟਰੈਲਰ ਮਿਲਟਨ (ਕੈਨੇਡਾ) ਦੀ ਇੱਕ ਕੰਪਨੀ ਨਾਲ ਸਬੰਧਤ ਹੈ। ਇਸ ਸਬੰਧ ਵਿੱਚ ਪੁਲਸ ਨੇ ਬਰੈਂਪਟਨ (ਕੈਨੇਡਾ) ਦੇ ਵਾਸੀ ਜੁਗਰਾਜ ਪ੍ਰੀਤ ਸਿੰਘ (22) ਅਤੇ ਅਮਰਿੰਦਰ ਸਿੰਘ (22) ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਫੜੀ ਗਈ ਕੋਕੀਨ ਦੀ ਕੀਮਤ 12 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਬ੍ਰੈਂਟਫੋਰਡ ਪੁਲਸ ਮੁਤਾਬਕ ਇਸ ਬਰਾਮਦਗੀ ਨਾਲ ਸਬੰਧਚ ਜੁੜੇ ਹੋਏ ਕਈ ਹੋਰਨਾਂ ਵਿਅਕਤੀਆਂ ਦੀਆ ਗ੍ਰਿਫ਼ਤਾਰੀਆਂ ਵੀ ਜਲਦ ਹੀ ਸਾਹਮਣੇ ਆ ਸਕਦੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News