ਕੈਨੇਡੀਅਨ ਪੁਲਸ ਨੇ ਅਮਰੀਕਾ ਤੋਂ ਕੋਕੀਨ ਲੰਘਾਉਣ ਦੇ ਦੋਸ਼ ਹੇਠ ਭਾਰਤੀ ਟਰੱਕ ਡਰਾਈਵਰ ਕੀਤਾ ਗ੍ਰਿਫ਼ਤਾਰ
Friday, Jul 28, 2023 - 01:38 PM (IST)
ਨਿਊਯਾਰਕ (ਰਾਜ ਗੋਗਨਾ)- ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਭਾਰਤੀ ਮੂਲ ਦੇ ਇਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਭਾਰਤੀ ਮੂਲ ਦੇ ਡਰਾਈਵਰ ਨੂੰ ਬੀਤੇ ਦਿਨ ਐਮਰਸਨ, ਮੈਨੀਟੋਬਾ ਬਾਰਡਰ ਤੋਂ ਆਪਣੇ ਕਮਰਸ਼ੀਅਲ ਟਰੱਕ ਰਾਹੀਂ 63 ਕਿਲੋ ਦੀ ਕਰੀਬ ਸ਼ੱਕੀ ਕੋਕੀਨ ਲੰਘਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਵਪਾਰਕ ਟਰੱਕ ਦੀ ਜਾਂਚ ਦੌਰਾਨ ਐਮਰਸਨ ਮੈਨੀਟੋਬਾ ਸਰਹੱਦ ਤੋਂ ਕੋਕੀਨ ਹੋਣ ਦਾ ਸ਼ੱਕ ਹੋਇਆ ਸੀ। ਉਹਨਾਂ ਵੱਲੋਂ ਜਾਂਚ ਕਰਨ ਤੇ ਟਰੱਕ ਵਿੱਚੋਂ 63 ਕਿਲੋ ਕੌਕੀਨ ਪਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਵਿਰੋਧੀ ਧਿਰ ਦੇ ਨੇਤਾ ਨੇ ਮਹਿੰਗਾਈ ਦੇ ਮੁੱਦੇ 'ਤੇ PM ਟਰੂਡੋ 'ਤੇ ਕੀਤਾ ਪਲਟਵਾਰ
ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਅਨੁਸਾਰ ਦੱਖਣੀ ਮੈਨੀਟੋਬਾ ਵਿੱਚ ਐਮਰਸਨ ਬਾਰਡਰ ਦੀ ਐਂਟਰੀ ਜੋ ਪੇਮਬੀਨਾ, ਉੱਤਰੀ ਡਕੋਟਾ ਰਾਜ ਜੋ ਅਮਰੀਕਾ ਦੇ ਨਾਲ ਜੁੜਦੀ ਹੈ। ਬਾਰਡਰ ਸਰਵਿਸਿਜ਼ ਏਜੰਸੀ ਨੇ ਟਰੱਕ ਡਰਾਈਵਰ ਵਰਿੰਦਰ ਕੌਸ਼ਿਕ (31) ਵਾਸੀ ਵਿਨੀਪੈਗ, ਮੈਨੀਟੋਬ, ਨੂੰ ਇੱਕ ਨਿਯੰਤਰਿਤ ਨਸ਼ੀਲੇ ਪਦਾਰਥ ਦੀ ਦਰਾਮਦ ਕਰਨ ਦੇ ਦੋਸ਼ ਹੇਠ ਉਸ ਵਿਰੁੱਧ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਏਜੰਸੀ ਨੇ ਕਿਹਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਅੰਦਾਜ਼ਨ ਕੀਮਤ 6 ਮਿਲੀਅਨ ਡਾਲਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਵੀ ਮੈਨੀਟੋਬਾ ਬੰਦਰਗਾਹ ਤੋਂ ਇਹ ਸਭ ਤੋਂ ਵੱਡੀ ਨਸ਼ੀਲੇ ਪਦਾਰਥ ਦੀ ਬਰਾਮਦਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।