50 ਹਜ਼ਾਰ ਡਾਲਰ ਦੀ ਸ਼ਰਾਬ ਚੋਰੀ ਕਰਨ ਦੇ ਦੋਸ਼ 'ਚ ਕੈਨੇਡਾ ਪੁਲਸ ਨੇ  ਗ੍ਰਿਫ਼ਤਾਰ ਕੀਤੇ 4 ਪੰਜਾਬ ਦੇ ਮੁੰਡੇ

Saturday, Dec 16, 2023 - 06:54 PM (IST)

ਇੰਟਰਨੈਸ਼ਨਲ ਡੈਸਕ : ਕੈਨੇਡਾ ਪੁਲਸ ਨੇ 4 ਪੰਜਾਬੀ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 4 ਪੰਜਾਬੀ ਮੁੰਡਿਆਂ ਵਲੋਂ ਇਕ ਸ਼ਰਾਬ ਦੀ ਦੁਕਾਨ 'ਤੇ 50,000 ਡਾਲਰ ਦੀ ਸ਼ਰਾਬ ਚੋਰੀ ਕਰਨ ਤੋਂ ਬਾਅਦ ਬਰੰਪਟਨ ਪੁਲਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੁੰਡਿਆਂ ਦੀ ਪਛਾਣ ਬਰੈਂਪਟਨ ਵਾਸੀ ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਸ਼ਹਿਨਾਜਦੀਪ ਸਿੰਘ ਬਰਾੜ ਵਜੋਂ ਹੋਈ ਹੈ। ਦੂਜੇ ਪਾਸੇ ਬਰਾੜ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਵਾਧੂ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ 'ਤੇ ਪ੍ਰੋਬੇਸ਼ਨ ਦੀ ਉਲੰਘਣਾ ਅਤੇ ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਹੈ।

ਇਹ ਵੀ ਪੜ੍ਹੋ :    ਦਸੰਬਰ 'ਚ ਹੀ ਨਿਪਟਾ ਲਓ ਆਧਾਰ ਤੇ ਬੈਂਕ ਨਾਲ ਜੁੜੇ ਇਹ ਕੰਮ, 1 ਜਨਵਰੀ ਤੋਂ ਬਦਲ ਜਾਣਗੇ ਨਿਯਮ

ਜ਼ਿਕਰਯੋਗ ਹੈ ਕਿ ਚਾਰੋਂ ਪੰਜਾਬੀਆਂ ਨੇ ਸ਼ਰਾਬ ਚੋਰੀ ਕੀਤੀ ਅਤੇ ਫਿਰ ਇਕੱਠੇ ਸਟੋਰ ਤੋਂ ਬਾਹਰ ਨਿਕਲੇ ਅਤੇ ਸ਼ਰਾਬ ਦੇ ਕੇਸਾਂ ਨੂੰ ਆਪਣੇ ਵਾਹਨ ਵਿੱਚ ਲੋਡ ਕਰਕੇ ਲੈ ਗਏ। ਪੁਲਸ ਮੁਤਾਬਕ ਸ਼ੱਕੀ ਬਾਅਦ ਵਿੱਚ ਮਿਸੀਸਾਗਾ ਵਿੱਚ ਇੱਕ ਪਾਰਕਿੰਗ ਲਾਟ ਵਿੱਚ ਗਏ ਜਿੱਥੇ ਉਹਨਾਂ ਨੂੰ ਇੱਕ ਸ਼ਿਪਿੰਗ ਕੰਟੇਨਰ ਵਿੱਚ ਸ਼ਰਾਬ ਦੇ ਕੇਸਾਂ ਨੂੰ ਪਾਉਂਦੇ ਦੇਖਿਆ ਗਿਆ।

ਇਹ ਵੀ ਪੜ੍ਹੋ :    ਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ 'ਤੇ ਕਰਜ਼ੇ ਦਾ ਭਾਰੀ ਬੋਝ, RBI ਨੇ ਦਿੱਤੀ ਇਹ ਚਿਤਾਵਨੀ

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੀ ਚਿਤਾਵਨੀ, ਸੋਸ਼ਲ ਮੀਡੀਆ 'ਤੇ ਕਰਜ਼ਾ ਮੁਆਫੀ ਦੀਆਂ ਪੇਸ਼ਕਸ਼ਾਂ ਬਾਰੇ ਦਿੱਤੀ ਅਹਿਮ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News