ਕੈਨੇਡੀਅਨ ਪੁਲਸ ਨੇ ਚੋਰੀ ਦੇ ਮਾਮਲੇ ’ਚ ਐਮਾਜ਼ੋਨ ਦੇ 3 ਡਰਾਈਵਰਾਂ ਨੂੰ ਕੀਤਾ ਗ੍ਰਿਫਤਾਰ

Sunday, Dec 17, 2023 - 12:12 PM (IST)

ਜਲੰਧਰ (ਇੰਟ.) - ਮੈਟਰੋ ਵੈਨਕੂਵਰ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ.ਪੀ.) ਨੇ ਪੈਕੇਜ ਚੋਰੀ ਕਰਨ ਅਤੇ ਆਨਲਾਈਨ ਆਈਟਮ ਵੇਚਣ ਦੇ ਸ਼ੱਕ ’ਚ 2 ਹੋਰ ਐਮਾਜ਼ੋਨ ਡਿਲੀਵਰੀ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲ ਦੀਆਂ ਗ੍ਰਿਫਤਾਰੀਆਂ ਤੋਂ ਕੰਪਨੀ ਦੇ ਬਰਨਾਬੀ ਗੋਦਾਮ ’ਚ ਸੰਭਾਵਿਤ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਐਮਾਜ਼ੋਨ ਡਰਾਈਵਰਾਂ ਦੀ ਗਿਣਤੀ 3 ਹੋ ਗਈ ਹੈ।

ਇਹ ਵੀ ਪੜ੍ਹੋ :   PNB ਨੇ ਕੀਤਾ ਅਲਰਟ, 2 ਦਿਨਾਂ 'ਚ ਕਰ ਲਓ ਇਹ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖ਼ਾਤਾ

ਚੋਰੀ ’ਚ ਕਿਹੜਾ-ਕਿਹੜਾ ਸਾਮਾਨ

ਪੁਲਸ ਅਨੁਸਾਰ ਚੋਰੀ ਕੀਤੀ ਗਈਆਂ ਵਸਤੂਆਂ ’ਚ 600 ਡਾਲਰ ਤੋਂ ਵੱਧ ਕੀਮਤ ਵਾਲੀ ਘੜੀ ਤੋਂ ਲੈ ਕੇ 35 ਡਾਲਰ ਦਾ ਐਪਲ ਏਅਰਟੈਗ ਤੱਕ ਸ਼ਾਮਲ ਹਨ। ਬਰਨਾਬੀ ਆਰ. ਸੀ. ਐੱਮ. ਪੀ. ਨੇ ਸਭ ਤੋਂ ਪਹਿਲਾਂ 10 ਸਤੰਬਰ ਨੂੰ ਐਮਾਜ਼ੋਨ ਦੇ ਇਕ ਡਰਾਈਵਰ ਵੱਲੋਂ ਪੈਕੇਜ ਚੋਰੀ ਕਰਨ ਅਤੇ ਉਨ੍ਹਾਂ ਨੂੰ ਆਨਲਾਈਨ ਵੇਚਣ ਦੀ ਸ਼ਿਕਾਇਤ ’ਤੇ ਪ੍ਰਤੀਕਿਰਿਆ ਦਿੱਤੀ ਸੀ।

ਪੁਲਸ ਅਨੁਸਾਰ 29 ਸਤੰਬਰ ਨੂੰ ਡਰਾਈਵਰ ਦੇ ਵੈਨਕੂਵਰ ਸਥਿਤ ਘਰ ’ਚ ਤਲਾਸ਼ੀ ਲੈਣ ਲਈ ਵਾਰੰਟ ਜਾਰੀ ਕੀਤਾ ਗਿਆ, ਜਿੱਥੋਂ ਇਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 32 ਪੈਕੇਜ ਜ਼ਬਤ ਕੀਤੇ ਸਨ, ਜਿਨ੍ਹਾਂ ਦੀ ਕੀਮਤ ਲਗਭਗ 2200 ਡਾਲਰ ਸੀ।

ਇਹ ਵੀ ਪੜ੍ਹੋ :   ਕੈਨੇਡਾ ਨੇ ਦਿੱਤਾ ਇਕ ਹੋਰ ਝਟਕਾ, ਹੁਣ ਫੁਲ ਟਾਈਮ ਕੰਮ ਨਹੀਂ ਕਰ ਸਕਣਗੇ ਵਿਦਿਆਰਥੀ!

ਤਿੰਨਾਂ ਮਾਮਲਿਆਂ ’ਚ ਨਹੀਂ ਕੋਈ ਸਬੰਧ

ਬਰਨਾਬੀ ਆਰ. ਸੀ. ਐੱਮ. ਪੀ. ਨੇ ਇਕ ਬਿਆਨ ’ਚ ਕਿਹਾ ਕਿ ਅਧਿਕਾਰੀਆਂ ਨੇ ਅੱਧ ਨਵੰਬਰ ’ਚ ਇਸੇ ਤਰ੍ਹਾਂ ਦੀ ਸ਼ਿਕਾਇਤ ’ਤੇ ਪ੍ਰਤੀਕਿਰਿਆ ਦਿੱਤੀ ਸੀ। ਅਖੀਰ ਸਰੀ ’ਚ ਇਕ ਘਰ ਦੀ ਤਲਾਸ਼ੀ ਲਈ ਵਾਰੰਟ ਹਾਸਲ ਕੀਤਾ ਗਿਆ, ਜਿੱਥੋਂ ਇਕ 26 ਸਾਲਾ ਵਿਅਕਤੀ ਨੂੰ ਚੋਰੀ ਦੇ 6 ਮਾਮਲਿਆਂ ’ਚ 22 ਨਵੰਬਰ ਨੂੰ ਗ੍ਰਿਫਤਾਰ ਕੀਤਾ ਿਗਆ ਸੀ। ਇਸ ਦੇ ਅਗਲੇ ਹਫਤੇ ਐਮਾਜ਼ੋਨ ਦੇ ਤੀਜੇ ਡਰਾਈਵਰ ’ਤੇ ਪੈਕੇਜ ਚੋਰੀ ਕਰਨ ਦਾ ਦੋਸ਼ ਲਾਇਆ ਗਿਆ।

ਪੁਲਸ ਨੇ ਕਿਹਾ ਕਿ 29 ਨਵੰਬਰ ਨੂੰ ਬਰਨਾਬੀ ਆਰ. ਸੀ. ਐੱਮ. ਪੀ. ਦੀ ਐਂਟੀ ਕ੍ਰਾਈਮ ਇਕਾਈ ਦੇ ਮੈਂਬਰਾਂ ਨੇ ਵੈਨਕੂਵਰ ਸਥਿਤ ਇਕ ਰਿਹਾਇਸ਼ ਦੀ ਤਲਾਸ਼ੀ ਲਈ ਅਤੇ ਚੋਰੀ ਦੇ 3 ਮਾਮਲਿਆਂ ’ਚ 25 ਸਾਲਾ ਇਕ ਿਵਅਕਤੀ ਨੂੰ ਗ੍ਰਿਫਤਾਰ ਕੀਤਾ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਤਿੰਨੇ ਮਾਮਲੇ ਆਪਸ ’ਚ ਜੁੜੇ ਹੋਏ ਹਨ।

ਇਹ ਵੀ ਪੜ੍ਹੋ :    ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News