ਰੈਸਤਰਾਂ 'ਚ ਐਂਟਰ ਹੋਏ ਕੈਨੇਡੀਅਨ ਪੀ. ਐੱਮ. ਟਰੂਡੋ, ਬੋਲੇ- ਫ੍ਰਾਈਡ ਚਿਕਨ ਹੈ?
Sunday, Nov 12, 2017 - 11:30 PM (IST)
ਟੋਰਾਂਟੋ/ਮਨੀਲਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਕੂਲ ਇਮੇਜ਼ ਲਈ ਪੂਰੀ ਦੁਨੀਆ 'ਚ ਮਸ਼ਹੂਰ ਹਨ। ਟਵਿੱਟਰ 'ਤੇ ਜਸਟਿਨ ਟਰੂਡੋ ਦੀ ਪ੍ਰਸਿੱਧੀ ਬਹੁਤ ਜ਼ਿਆਦਾ ਹੈ। ਜਸਟਿਨ ਟਰੂਡੋ ਇਕ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਹਰ ਹਰਕਤ 'ਤੇ ਵਰਚੁਅਲ ਵਰਲਡ ਨਜ਼ਰ ਬਣਾਏ ਰੱਖਦਾ ਹੈ ਅਤੇ ਉਸ 'ਤੇ ਪ੍ਰਤੀਕਿਰਿਆ ਦਿੰਦਾ ਹੈ।

ਹਾਲ ਹੀ 'ਚ ਕੁਝ ਅਜਿਹਾ ਹੀ ਹੋਇਆ ਜਿਸ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਸ਼ਲ ਮੀਡੀਆ 'ਚ ਛਾ ਗਏ। ਦਰਅਸਲ, ਜਸਟਿਨ ਟਰੂਡੋ ਫਿਲੀਪੀਨਸ ਦੌਰੇ 'ਤੇ ਗਏ ਸਨ, ਜਿੱਥੇ ਰਾਜਧਾਨੀ ਮਨੀਲਾ 'ਚ ਇਕ ਫ੍ਰਾਈਡ ਚਿਕਨ ਦੇ ਰੈਸਤਰਾਂ 'ਚ ਅਚਾਨਕ ਚੱਲੇ ਗਏ। ਪ੍ਰੋੋਟੋਕਾਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਜਸਟਿਨ ਟਰੂਡੋ ਉਥੇ ਮੌਜੂਦ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲੱਗੇ ਅਤੇ ਸੈਲਫੀ ਖਿੱਚਵਾਉਣ ਲੱਗੇ।

ਜਸਟਿਨ ਟਰੂਡੋ ਨੇ ਇੱਥੇ ਫ੍ਰਾਈਡ ਚਿਕਨ ਅਤੇ ਸਟਾਰਬਰੀ ਫਲਾਟ ਦਾ ਆਰਡਰ ਦਿੱਤਾ। ਪਹਿਲਾਂ ਉਨ੍ਹਾਂ ਨੇ ਪੁੱਛਿਆ ਕੀ ਫ੍ਰਾਈਡ ਚਿਕਨ ਹੈ? ਉਸ ਤੋਂ ਬਾਅਦ ਪੈਕ ਕਰ ਨਾਲ ਲਿਜਾਣ ਨੂੰ ਕਿਹਾ। ਸੋਸ਼ਲ ਮੀਡੀਆ 'ਚ ਜਸਟਿਨ ਟਰੂਡੋ ਦੇ ਮਨੀਲਾ ਦੇ ਰੈਸਤਰਾਂ 'ਚ ਜਾਣ ਦੀ ਫੋਟੋਆਂ ਵਾਇਰਲ ਹੋ ਰਹੀਆਂ ਹਨ।

