Canadian PM ਟਰੂਡੋ ਨੇ ''ਈਦ'' ਦੀ ਪੂਰੀ ਦੁਨੀਆ ਨੂੰ ਦਿੱਤੀ ਵਧਾਈ

Friday, Jun 15, 2018 - 04:30 AM (IST)

Canadian PM ਟਰੂਡੋ ਨੇ ''ਈਦ'' ਦੀ ਪੂਰੀ ਦੁਨੀਆ ਨੂੰ ਦਿੱਤੀ ਵਧਾਈ

ਓਟਾਵਾ — ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਸਲਮਾਨਾਂ ਦੇ ਪਵਿੱਤਰ ਤਿਓਹਾਰ ਈਦ-ਅਲ-ਫਿਤਰ 'ਤੇ ਪੂਰੀ ਦੁਨੀਆ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਜਾਰੀ ਕਰ ਈਦ-ਅਲ-ਫਿਤਰ ਦੀ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਵਧਾਈ ਦਿੱਤੀ।

 


ਟਵਿੱਟਰ 'ਤੇ ਜਾਰੀ ਕੀਤੀ ਵੀਡੀਓ 'ਚ ਟਰੂਡੋ ਨੇ ਕਿਹਾ, 'ਅੱਜ ਕੈਨੇਡਾ ਅਤੇ ਦੁਨੀਆ ਭਰ ਦੇ ਮੁਸਲਮਾਨ ਈਦ-ਅਲ-ਫਿਤਰ ਦਾ ਜਸ਼ਨ ਮਨਾਉਣ ਲਈ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਇਕੱਠੇ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ, 'ਇਕ ਮਹੀਨੇ ਤੱਕ ਫਾਸਟ (ਵਰਤ) ਅਤੇ ਇਬਾਦਤ ਕਰਨ ਤੋਂ ਬਾਅਦ ਈਦ ਮੁਸਲਮਾਨਾਂ ਦੇ ਇਕੱਠੇ ਜਸ਼ਨ ਮਨਾਉਣ ਅਤੇ ਦੂਜਿਆਂ ਲਈ ਚੰਗਾ ਕਰਮ ਕਰਨ ਲਈ ਦਾ ਸਮਾਂ ਹੈ ਅਤੇ ਮੁਸਲਮਾਨ ਭਾਈਚਾਰਾ ਕੈਨੇਡਾ ਨੂੰ ਮਜ਼ਬੂਤ ਅਤੇ ਹੋਰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਕੰਮ ਕਰਦਾ ਰਹੇਗਾ।'
ਟਰੂਡੋ ਨੇ ਆਖਿਰ 'ਚ ਕਿਹਾ ਕਿ, 'ਮੇਰੇ ਪਰਿਵਾਰ ਅਤੇ ਪੂਰੇ ਕੈਨੇਡਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਈਦ-ਅਲ-ਫਿਤਰ ਦੀਆਂ ਵਧਾਈਆਂ। ਈਦ ਮੁਬਾਰਕ।'


Related News