ਕੈਨੇਡੀਅਨ ਪਾਰਲੀਮੈਂਟ 'ਚ ਸੁੱਖ ਧਾਲੀਵਾਲ ਵੱਲੋਂ ਪੇਸ਼ ਪ੍ਰਸਤਾਵ ਖਾਰਿਜ, ਹਿੰਦੂ ਸਾਂਸਦ ਨੇ ਕੀਤਾ ਵਿਰੋਧ

Sunday, Dec 08, 2024 - 10:57 AM (IST)

ਕੈਨੇਡੀਅਨ ਪਾਰਲੀਮੈਂਟ 'ਚ ਸੁੱਖ ਧਾਲੀਵਾਲ ਵੱਲੋਂ ਪੇਸ਼ ਪ੍ਰਸਤਾਵ ਖਾਰਿਜ, ਹਿੰਦੂ ਸਾਂਸਦ ਨੇ ਕੀਤਾ ਵਿਰੋਧ

ਓਟਾਵਾ: ਕੈਨੇਡਾ ਦੀ ਸੰਸਦ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਗਿਆ। ਇਸ ਪ੍ਰਸਤਾਵ ਦਾ ਕੈਨੇਡੀਅਨ ਐਮ.ਪੀ ਚੰਦਰਾ ਆਰੀਆ ਨੇ ਸਖ਼ਤ ਵਿਰੋਧ ਕੀਤਾ ਸੀ। ਕੈਨੇਡੀਅਨ ਹਿੰਦੂ ਸੰਸਦ ਮੈਂਬਰ ਆਰੀਆ ਨੇ ਦਾਅਵਾ ਕੀਤਾ ਕਿ ਪ੍ਰਸਤਾਵ ਦਾ ਵਿਰੋਧ ਕਰਨ 'ਤੇ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਪ੍ਰਸਤਾਵ ਸਿਆਸੀ ਤੌਰ ’ਤੇ ਤਾਕਤਵਰ ਖਾਲਿਸਤਾਨੀ ਲਾਬੀ ਤੋਂ ਪ੍ਰਭਾਵਿਤ ਹੈ। ਆਰੀਆ ਨੇ ਕਿਹਾ ਕਿ ਖਾਲਿਸਤਾਨੀ ਲਾਬੀ ਦੁਬਾਰਾ ਅਜਿਹਾ ਮਤਾ ਪਾਸ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਇਸ ਲਈ ਉਨ੍ਹਾਂ ਨੇ ਹਿੰਦੂ ਕੈਨੇਡੀਅਨਾਂ ਨੂੰ ਆਪਣੇ ਸਥਾਨਕ ਸੰਸਦ ਮੈਂਬਰਾਂ ਨਾਲ ਸੰਪਰਕ ਕਰਨ ਅਤੇ ਭਵਿੱਖ ਵਿੱਚ ਅਜਿਹੇ ਮਤਿਆਂ ਦਾ ਵਿਰੋਧ ਕਰਨ ਦੀ ਮੰਗ ਕਰਨ ਲਈ ਕਿਹਾ।

ਐਨ.ਡੀ.ਪੀ ਦੇ ਸੰਸਦ ਮੈਂਬਰ ਨੇ ਪੇਸ਼ ਕੀਤਾ ਸੀ ਪ੍ਰਸਤਾਵ 

ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ) ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਇਹ ਪ੍ਰਸਤਾਵ ਹਾਊਸ ਆਫ ਕਾਮਨਜ਼ ਦੀ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਥਾਈ ਕਮੇਟੀ ਦੇ ਸਾਹਮਣੇ ਰੱਖਿਆ ਗਿਆ ਸੀ। ਇਸ ਪ੍ਰਸਤਾਵ ਦਾ ਵਿਰੋਧ ਕਰਨ ਵਾਲੇ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਹਾਊਸ ਆਫ ਕਾਮਨਜ਼ 'ਚ ਉਹ ਇਕੱਲੇ ਸੰਸਦ ਮੈਂਬਰ ਸਨ, ਜਿਨ੍ਹਾਂ ਨੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਇਸ ਨੂੰ ਪਾਸ ਹੋਣ ਤੋਂ ਰੋਕਿਆ।

 

ਪੜ੍ਹੋ ਇਹ ਅਹਿਮ ਖ਼ਬਰ-ਸੀਰੀਆ ਦੇ ਰਾਸ਼ਟਰਪਤੀ ਦੇਸ਼ ਛੱਡ ਕੇ ਭੱਜੇ, ਦਮਿਸ਼ਕ 'ਚ ਦਾਖਲ ਹੋਏ ਵਿਦਰੋਹੀ

ਆਰੀਆ ਦੇ ਵਿਰੋਧ ਕਾਰਨ ਖਾਰਿਜ ਹੋਇਆ ਪ੍ਰਸਤਾਵ

ਆਰੀਆ ਨੇ ਟਵਿੱਟਰ 'ਤੇ ਲਿਖਿਆ, 'ਅੱਜ ਸਰੀ-ਨਿਊਟਨ ਦੇ ਸੰਸਦ ਮੈਂਬਰ ਨੇ ਸਿੱਖਾਂ ਖ਼ਿਲਾਫ਼  ਭਾਰਤ 'ਚ 1984 ਦੇ ਹੋਏ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ। ਉਸਨੇ ਆਪਣਾ ਪ੍ਰਸਤਾਵ ਪਾਸ ਕਰਨ ਲਈ ਹਾਊਸ ਆਫ ਕਾਮਨਜ਼ ਦੇ ਸਾਰੇ ਮੈਂਬਰਾਂ ਤੋਂ ਸਰਬਸੰਮਤੀ ਨਾਲ ਸਹਿਮਤੀ ਮੰਗੀ। ਉਨ੍ਹਾਂ ਅੱਗੇ ਕਿਹਾ ਕਿ ਸਦਨ ਵਿਚ ਮੈਂ ਇਕੱਲਾ ਅਜਿਹਾ ਮੈਂਬਰ ਸੀ ਜਿਸ ਨੇ ਨਾਂਹ ਕੀਤੀ ਅਤੇ ਮੇਰਾ ਇਕ ਇਤਰਾਜ਼ ਮਤੇ ਨੂੰ ਪ੍ਰਵਾਨ ਹੋਣ ਤੋਂ ਰੋਕਣ ਲਈ ਕਾਫੀ ਸੀ। ਆਰਿਆ ਨੂੰ ਸੰਸਦ ਵਿੱਚ ਧਮਕੀ ਦਿੱਤੀ ਗਈ ਸੀ। ਆਰੀਆ ਨੇ ਕਿਹਾ ਕਿ ਇਸ ਤੋਂ ਤੁਰੰਤ ਬਾਅਦ ਉਸ ਨੂੰ (ਪ੍ਰਸਤਾਵ) ਨੂੰ ਨਾਂਹ ਕਹਿਣ 'ਤੇ ਸੰਸਦ ਭਵਨ ਦੇ ਅੰਦਰ ਧਮਕੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਫੁੱਟ ਪਾਊ ਏਜੰਡੇ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ ਹਨ, ਪਰ ਅਗਲੀ ਵਾਰ ਸ਼ਾਇਦ ਇੰਨਾ ਖੁਸ਼ਕਿਸਮਤ ਨਾ ਰਹੇ। ਤਾਕਤਵਰ ਖਾਲਿਸਤਾਨੀ ਲਾਬੀ ਇਸ ਸਬੰਧੀ ਮੁੜ ਸੰਸਦ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ। ਆਰੀਆ ਨੇ ਕਿਹਾ ਕਿ 'ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਗਲੀ ਵਾਰ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਹੋਰ ਮੈਂਬਰ ਇਸ ਮਤੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ, ਮੈਂ ਇਸ ਨੂੰ ਰੋਕਣ ਲਈ ਸਦਨ 'ਚ ਹਾਜ਼ਰ ਹੋਵਾਂਗਾ।'

ਹਿੰਦੂ-ਕੈਨੇਡੀਅਨਾਂ ਨੂੰ ਇੱਕਜੁੱਟ ਹੋਣ ਦੀ ਅਪੀਲ

ਉਨ੍ਹਾਂ ਨੇ ਹਿੰਦੂ-ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਥਾਨਕ ਸੰਸਦ ਮੈਂਬਰਾਂ ਨਾਲ ਸੰਪਰਕ ਕਰਨ ਅਤੇ ਇਸ ਪ੍ਰਸਤਾਵ ਦਾ ਵਿਰੋਧ ਕਰਨ ਲਈ ਆਪਣੀ ਵਚਨਬੱਧਤਾ ਨੂੰ ਯਕੀਨੀ ਬਣਾਉਣ। ਆਰੀਆ ਨੇ ਭਾਰਤ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਬਰਬਰ ਦੱਸਿਆ ਅਤੇ ਕਿਹਾ ਕਿ ਅਸੀਂ ਸਾਰੇ ਇਸ ਬੇਰਹਿਮੀ ਦੀ ਬਿਨਾਂ ਕਿਸੇ ਸ਼ਰਤ ਦੇ ਨਿੰਦਾ ਕਰਦੇ ਹਾਂ। ਹਾਲਾਂਕਿ, ਇਹਨਾਂ ਦੁਖਦਾਈ ਅਤੇ ਭਿਆਨਕ ਦੰਗਿਆਂ ਨੂੰ ਨਸਲਕੁਸ਼ੀ ਵਜੋਂ ਲੇਬਲ ਕਰਨਾ ਗੁੰਮਰਾਹਕੁੰਨ ਅਤੇ ਅਨੁਚਿਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News