ਬੰਗਲਾਦੇਸ਼ 'ਚ ਨਿਸ਼ਾਨੇ 'ਤੇ ਹਿੰਦੂ...... ਕੈਨੇਡੀਅਨ MP ਨੇ ਘੱਟ ਗਿਣਤੀਆਂ 'ਤੇ ਹਮਲੇ ਖ਼ਿਲਾਫ਼ ਚੁੱਕੀ ਆਵਾਜ਼

Tuesday, Sep 17, 2024 - 11:22 AM (IST)

ਬੰਗਲਾਦੇਸ਼ 'ਚ ਨਿਸ਼ਾਨੇ 'ਤੇ ਹਿੰਦੂ...... ਕੈਨੇਡੀਅਨ MP ਨੇ ਘੱਟ ਗਿਣਤੀਆਂ 'ਤੇ ਹਮਲੇ ਖ਼ਿਲਾਫ਼ ਚੁੱਕੀ ਆਵਾਜ਼

ਟੋਰਾਂਟੋ- ਭਾਰਤੀ ਮੂਲ ਦੇ ਇੱਕ ਕੈਨੇਡੀਅਨ ਸੰਸਦ ਮੈਂਬਰ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਦਾ ਮੁੱਦਾ ਉਠਾਇਆ ਹੈ। ਉਸ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਹਿੰਸਾ ਨੂੰ ਲੈ ਕੇ ਬਹੁਤ ਚਿੰਤਤ ਹਨ। ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਬੰਗਲਾਦੇਸ਼ ਵਿੱਚ ਹਿੰਦੂ, ਬੋਧੀ ਅਤੇ ਈਸਾਈਆਂ ਸਮੇਤ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਹਿੰਸਾ ਬਾਰੇ ਚਿੰਤਤ ਹਨ। ਜਦੋਂ ਵੀ ਬੰਗਲਾਦੇਸ਼ ਵਿੱਚ ਅਸਥਿਰਤਾ ਹੁੰਦੀ ਹੈ, ਧਾਰਮਿਕ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। 1971 ਵਿੱਚ ਬੰਗਲਾਦੇਸ਼ ਦੇ ਇੱਕ ਨਵੇਂ ਦੇਸ਼ ਦੇ ਰੂਪ ਵਿੱਚ ਬਣਨ ਤੋਂ ਬਾਅਦ, ਇਸ ਦੇਸ਼ ਦੀ ਆਬਾਦੀ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ।

ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਰਹਿ ਰਹੇ ਕੈਨੇਡੀਅਨ ਹਿੰਦੂਆਂ ਦੇ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਇਦਾਦਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਅਗਲੇ ਹਫ਼ਤੇ 23 ਸਤੰਬਰ ਨੂੰ ਸੰਸਦ ਦੇ ਸਾਹਮਣੇ ਰੈਲੀ ਕਰਨ ਜਾ ਰਹੇ ਹਨ, ਜਿਸ ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਮੌਜੂਦਾ ਸਥਿਤੀ ਨੂੰ ਉਜਾਗਰ ਕੀਤਾ ਜਾਵੇਗਾ। ਇਸ ਰੈਲੀ ਵਿੱਚ ਬੰਗਲਾਦੇਸ਼ ਵਿੱਚ ਰਹਿ ਰਹੇ ਕੈਨੇਡੀਅਨ ਬੋਧੀ ਅਤੇ ਈਸਾਈਆਂ ਦੇ ਪਰਿਵਾਰ ਵੀ ਸ਼ਾਮਲ ਹੋਣਗੇ।

ਬੰਗਲਾਦੇਸ਼ ਦੇ 27 ਜ਼ਿਲਿਆਂ 'ਚ ਹਿੰਦੂਆਂ 'ਤੇ ਹਮਲੇ

ਬੰਗਲਾਦੇਸ਼ ਵਿਚ ਤਖਤਾਪਲਟ ਤੋਂ ਬਾਅਦ ਵੱਡੇ ਪੱਧਰ 'ਤੇ ਹਿੰਸਾ ਜਾਰੀ ਹੈ। ਇਸ ਦੌਰਾਨ ਦੇਸ਼ ਦੇ 27 ਜ਼ਿਲਿਆਂ 'ਚ ਹਿੰਦੂਆਂ 'ਤੇ ਹਮਲੇ ਹੋਏ। ਮੰਦਰਾਂ ਨੂੰ ਵੀ ਵੱਡੇ ਪੱਧਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਜਮਾਤ-ਏ-ਇਸਲਾਮੀ ਨੇ ਮੰਨਿਆ ਸੀ ਕਿ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂ ਮੰਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਵਿਚ ਅਵਾਮੀ ਪਾਰਟੀ ਦੇ ਨੇਤਾਵਾਂ ਨੂੰ ਵੀ ਮਾਰਿਆ ਜਾ ਰਿਹਾ ਹੈ, ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਦੇ ਸਬੰਧ ਨਾ ਸੁਧਰੇ ਤਾਂ ਵਪਾਰ ਸਮੇਤ ਕਈ ਖੇਤਰਾਂ ’ਚ ਕੀਤੇ ਸਮਝੌਤੇ ਹੋਣਗੇ ਪ੍ਰਭਾਵਿਤ

ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਘਟਦੀ ਆਬਾਦੀ ਦਾ ਜ਼ਿਕਰ

ਕੈਨੇਡੀਅਨ ਸੰਸਦ ਮੈਂਬਰ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਘੱਟ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਸਨੇ ਕਿਹਾ ਕਿ 1971 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਬੰਗਲਾਦੇਸ਼ ਦੀ ਆਬਾਦੀ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਹਿੱਸੇਦਾਰੀ ਵਿੱਚ ਕਾਫ਼ੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ 1971 ਵਿੱਚ ਘੱਟ ਗਿਣਤੀ ਆਬਾਦੀ 23.1 ਫੀਸਦੀ ਸੀ, ਜਿਸ ਵਿੱਚ ਕਰੀਬ 20 ਫੀਸਦੀ ਹਿੰਦੂ ਸਨ। ਹੁਣ ਘੱਟ ਗਿਣਤੀਆਂ ਦੀ ਗਿਣਤੀ ਘਟ ਕੇ ਲਗਭਗ 9.6 ਫੀਸਦੀ ਰਹਿ ਗਈ ਹੈ, ਜਿਨ੍ਹਾਂ ਵਿਚੋਂ ਹਿੰਦੂਆਂ ਦੀ ਗਿਣਤੀ ਲਗਭਗ 8.5 ਫੀਸਦੀ ਹੈ।

ਜਾਣੋ ਚੰਦਰ ਆਰੀਆ ਬਾਰੇ

ਚੰਦਰ ਆਰੀਆ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਹਨ। ਉਹ ਮੂਲ ਰੂਪ ਵਿੱਚ ਕਰਨਾਟਕ ਦਾ ਰਹਿਣ ਵਾਲਾ ਹੈ। ਦੋ ਸਾਲ ਪਹਿਲਾਂ, ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਦੋਂ ਉਸਨੇ ਕੈਨੇਡਾ ਦੀ ਸੰਸਦ ਵਿੱਚ ਆਪਣੀ ਮਾਂ ਬੋਲੀ ਕੰਨੜ ਵਿੱਚ ਗੱਲ ਕੀਤੀ ਸੀ। ਚੰਦਰ ਆਰੀਆ, ਜੋ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਨੇਪੀਅਨ, ਓਨਟਾਰੀਓ ਦੇ ਚੋਣਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਾ ਹੈ, ਕਰਨਾਟਕ ਦੇ ਤੁਮਕੁਟ ਜ਼ਿਲ੍ਹੇ ਨਾਲ ਸਬੰਧਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News