ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਦਾ ਹਿੰਦੂਆਂ ਨੂੰ ਖ਼ਾਸ ਸੁਨੇਹਾ, ਕਹਿ ਦਿੱਤੀ ਇਹ ਗੱਲ

Saturday, Sep 23, 2023 - 05:58 AM (IST)

ਪੰਨੂ ਦੀ ਧਮਕੀ ਮਗਰੋਂ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ ਦਾ ਹਿੰਦੂਆਂ ਨੂੰ ਖ਼ਾਸ ਸੁਨੇਹਾ, ਕਹਿ ਦਿੱਤੀ ਇਹ ਗੱਲ

ਇੰਟਰਨੈਸ਼ਨਲ ਡੈਸਕ: ਖ਼ਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਕੈਨੇਡਾ ਵਿਚ ਰਹਿੰਦੇ ਹਿੰਦੂਆਂ ਨੂੰ ਦੇਸ਼ ਛੱਡ ਜਾਣ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਕੈਨੇਡੀਅਨ ਕੈਬਨਿਟ ਦੇ ਮੰਤਰੀਆਂ ਨੇ ਸ਼ੁੱਕਰਵਾਰ ਨੂੰ ਭਾਰਤੀ ਮੂਲ ਦੇ ਹਿੰਦੂਆਂ ਨੂੰ ਕੈਨੇਡਾ ਛੱਡਣ ਲਈ ਧਮਕੀਆਂ ਦੇਣ ਲਈ ਜਾਰੀ ਕੀਤੀ ਗਈ ਵੀਡੀਓ ਦੀ ਨਿੰਦਾ ਕੀਤੀ ਸੀ। ਹੁਣ ਇਸ ਬਾਰੇ ਕੈਨੇਡਾ ਦੇ ਸੰਸਦ ਮੈਂਬਰ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਹਿੰਦੂਆਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ-ਭਾਰਤ ਵਿਵਾਦ ਵਿਚਾਲੇ ਹਵਾਈ ਕਿਰਾਇਆ ਚੜ੍ਹਿਆ ਅਸਮਾਨੀ, 25 ਫ਼ੀਸਦੀ ਤਕ ਹੋ ਸਕਦੈ ਵਾਧਾ

ਜਗਮੀਤ ਸਿੰਘ ਨੇ ਕੈਨੇਡਾ ਵਿਚ ਰਹਿੰਦੇ ਹਿੰਦੂਆਂ ਨੂੰ ਕਿਹਾ ਹੈ ਕਿ ਇਹ ਤੁਹਾਡਾ ਆਪਣਾ ਘਰ ਹੈ ਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ। ਜੇਕਰ ਕੋਈ ਤੁਹਾਨੂੰ ਕੁਝ ਗਲਤ ਕਹਿੰਦਾ ਹੈ, ਤਾਂ ਉਹ ਸਾਡੀਆਂ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦਾ। ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤੇ ਜਾਣ ਮਗਰੋਂ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਗਰੋਂ ਭਾਰਤ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡ ਕੇ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਭਾਰਤ ਵੱਲੋਂ ਕੈਨੇਡਾ ਲਈ ਵੀਜ਼ਾ ਸੇਵਾਵਾਂ ਨੂੰ ਵੀ ਅਗਲੇ ਹੁਕਮਾਂ ਤਕ ਰੋਕ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - India Tour ਰੱਦ ਹੋਣ 'ਤੇ ਪੰਜਾਬੀ ਗਾਇਕ ਸ਼ੁੱਭ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜਗਮੀਤ ਸਿੰਘ ਨੇ ਐਕਸ (ਟਵਿਟਰ) 'ਤੇ ਲਿਖਿਆ, "ਕੈਨੇਡਾ 'ਚ ਰਹਿਣ ਵਾਲੇ ਹਿੰਦੂਓ! ਇਹ ਤੁਹਾਡਾ ਆਪਣਾ ਘਰ ਹੈ ਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ। ਕੋਈ ਵੀ ਜੋ ਕੁਝ ਹੋਰ ਕਹਿੰਦਾ ਹੈ, ਉਹ ਸਾਡੀ ਇਕਜੁੱਟਤਾ, ਹਮਦਰਦੀ ਤੇ ਦਯਾ ਦੀਆਂ ਦੀਆਂ ਕਦਰਾਂ-ਕੀਮਤਾਂ ਨੂੰ ਨਹੀਂ ਦਰਸਾਉਂਦਾ ਜੋ ਅਸੀਂ ਕੈਨੇਡੀਅਨਾਂ ਦੇ ਤੌਰ 'ਤੇ ਰੱਖਦੇ ਹਾਂ।"

PunjabKesari

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News