ਕੈਨੇਡੀਅਨ ਮੰਤਰੀ ਦਾ ਵੱਡਾ ਬਿਆਨ, ''ਭਾਰਤ ਨਾਲ ਕੋਈ ਵਪਾਰਕ ਗੱਲਬਾਤ ਨਹੀਂ, ਨਿੱਝਰ ਮਾਮਲੇ ਦੀ ਹੋਵੇਗੀ ਜਾਂਚ''
Friday, Nov 17, 2023 - 02:32 PM (IST)
ਇੰਟਰਨੈਸ਼ਨਲ ਡੈਸਕ- ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ-ਭਾਰਤ ਰਿਸ਼ਤਿਆਂ 'ਚ ਆਈ ਖਟਾਸ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਹਾਲ ਹੀ 'ਚ ਅਜਿਹਾ ਲੱਗ ਰਿਹਾ ਸੀ ਕਿ ਵਪਾਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਸੁਧਰ ਰਹੀ ਹੈ ਪਰ ਕੈਨੇਡਾ ਦੇ ਇਕ ਸੀਨੀਅਰ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ ਬਜਾਏ ਕੈਨੇਡਾ ਸਰਕਾਰ ਖਾਲਿਸਤਾਨੀ ਨੇਤਾ ਨਿੱਝਰ ਦੇ ਕਤਲ ਦੀ ਜਾਂਚ 'ਚ ਭਾਰਤ ਤੋਂ ਸਹਿਯੋਗ ਲੈਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਇਕ ਰਿਪੋਰਟ ਮੁਤਾਬਕ ਸਾਨ ਫਰਾਂਸਿਸਕੋ 'ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ ਦੀ ਐਕਸਪੋਰਟ ਪ੍ਰਮੋਸ਼ਨ, ਅੰਤਰਰਾਸ਼ਟਰੀ ਵਪਾਰ ਅਤੇ ਆਰਥਿਕ ਵਿਕਾਸ ਮੰਤਰੀ ਮੈਰੀ ਐਨਗ ਨੇ ਕਿਹਾ ਕਿ ਕੈਨੇਡਾ ਦਾ ਪੂਰਾ ਧਿਆਨ ਜਾਂਚ ਨੂੰ ਅੱਗੇ ਵਧਾਉਣ 'ਤੇ ਹੈ। ਵਪਾਰ ਮੰਤਰੀ ਮੈਰੀ ਐਨ ਜੀ ਨੇ ਸੁਝਾਅ ਦਿੱਤਾ ਕਿ ਕੈਨੇਡਾ ਭਾਰਤ ਨਾਲ ਉਦੋਂ ਤੱਕ ਵਪਾਰਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਨਰਿੰਦਰ ਮੋਦੀ ਦੀ ਸਰਕਾਰ ਵੈਨਕੂਵਰ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰਦੀ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
ਐਨਜੀ ਵਲੋਂ ਵਪਾਰਕ ਗੱਲਬਾਤ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ, "ਇਸ ਸਮੇਂ, ਕੈਨੇਡਾ ਦਾ ਧਿਆਨ ਜਾਂਚ ਨੂੰ ਅੱਗੇ ਵਧਾਉਣ ਦਾ ਹੈ। ਤੁਸੀਂ ਮੈਨੂੰ ਅਤੇ ਸਰਕਾਰ ਨੂੰ ਇਸ ਬਾਰੇ ਗੱਲ ਕਰਦੇ ਸੁਣਿਆ ਹੈ ਕਿ ਕੈਨੇਡੀਅਨ ਧਰਤੀ 'ਤੇ ਸਾਡੇ ਇੱਕ ਕੈਨੇਡੀਅਨ ਦੀ ਮੌਤ ਹੋਣ ਦੇ ਮੱਦੇਨਜ਼ਰ ਜਾਂਚ ਹੋਣੀ ਕਿੰਨੀ ਮਹੱਤਵਪੂਰਨ ਹੈ। ਇਸ ਲਈ ਅਸੀਂ ਅਜਿਹਾ ਹੋਣ ਦੇਵਾਂਗੇ।"
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8