ਕੈਨੇਡਾ ਦੀ ਬੁਕਿੰਗ ਕਰਾ ਰਹੇ ਲੋਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਜਾਣੋ ਵਜ੍ਹਾ

Saturday, Mar 14, 2020 - 03:54 PM (IST)

ਕੈਨੇਡਾ ਦੀ ਬੁਕਿੰਗ ਕਰਾ ਰਹੇ ਲੋਕਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਜਾਣੋ ਵਜ੍ਹਾ

ਮੁੰਬਈ/ਓਟਾਵਾ— ਕੋਰੋਨਾ ਵਾਇਰਸ ਦੀ ਚਿੰਤਾ ਕਾਰਨ ਜਿੱਥੇ ਭਾਰਤ ਦੀ ਰਾਸ਼ਟਰੀ ਜਹਾਜ਼ ਕੰਪਨੀ 'ਏਅਰ ਇੰਡੀਆ' ਨੇ ਇਟਲੀ, ਫਰਾਂਸ, ਜਰਮਨੀ, ਸਪੇਨ, ਦੱਖਣੀ ਕੋਰੀਆ, ਇਜ਼ਰਾਇਲ ਤੇ ਸ਼੍ਰੀਲੰਕਾ ਲਈ 30 ਅਪ੍ਰੈਲ ਤੱਕ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਉੱਥੇ ਹੀ ਕੈਨੇਡਾ ਸਰਕਾਰ ਵੀ ਕੌਮਾਂਤਰੀ ਉਡਾਣਾਂ ਲਈ ਰਸਤਾ 'ਬੰਦ' ਕਰਨ ਦਾ ਵਿਚਾਰ ਕਰ ਰਹੀ ਹੈ। ਦਰਅਸਲ, ਕੈਨੇਡਾ ਦੀ ਸਰਕਾਰ ਕੋਰੋਨਾ ਵਾਇਰਸ ਨੂੰ ਦੇਸ਼ 'ਚ ਫੈਲਣ ਤੋਂ ਰੋਕਣ ਲਈ ਕੌਮਾਂਤਰੀ ਫਲਾਈਟਾਂ ਨੂੰ ਸਿਰਫ ਕੁਝ ਹੀ ਏਅਰਪੋਰਟਾਂ 'ਤੇ ਉਤਰਨ ਦੀ ਮਨਜ਼ੂਰੀ ਦੇਣ ਦਾ ਵਿਚਾਰ ਕਰ ਰਹੀ ਹੈ।

ਇਸ ਦਾ ਮਤਲਬ ਹੈ ਕਿ ਥੋੜ੍ਹੇ ਸਮੇਂ ਲਈ ਕਈ ਹਵਾਈ ਅੱਡਿਆਂ 'ਤੇ ਕੌਮਾਂਤਰੀ ਫਲਾਈਟਾਂ ਨੂੰ ਬੈਨ ਕੀਤਾ ਜਾ ਸਕਦਾ ਹੈ, ਜਿਸ ਨਾਲ ਉਡਾਣਾਂ ਦਾ ਪ੍ਰਭਾਵਿਤ ਹੋਣਾ ਲਾਜ਼ਮੀ ਹੈ। ਉੱਥੇ ਹੀ, ਬਾਹਰੀ ਮੁਲਕਾਂ ਤੋਂ ਕੈਨੇਡਾ ਪਹੁੰਚਣ ਵਾਲੇ ਮੁਸਾਫਰਾਂ ਨੂੰ 14 ਦਿਨ ਵੱਖਰੇ ਰਹਿਣ ਲਈ ਕਿਹਾ ਜਾ ਰਿਹਾ ਹੈ।

 

ਹੁਬੇਈ, ਚੀਨ, ਈਰਾਨ ਅਤੇ ਇਟਲੀ ਤੋਂ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸਵੈ-ਅਲੱਗ-ਥਲੱਗ ਰਹਿਣ ਲਈ ਕਿਹਾ ਗਿਆ ਹੈ। ਹਵਾਈ ਅੱਡਿਆਂ ਦੇ ਨਾਲ-ਨਾਲ ਸਮੁੰਦਰੀ, ਜ਼ਮੀਨੀ ਅਤੇ ਰੇਲਵੇ ਦੇ ਦਾਖਲੇ ਪੁਆਇੰਟਾਂ 'ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਕੌਮਾਂਤਰੀ ਉਡਾਣਾਂ ਨੂੰ ਸਿਰਫ ਕੁਝ ਹੀ ਹਵਾਈ ਅੱਡਿਆਂ 'ਤੇ ਉਤਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਨਾਲ ਫਲਾਈਟਾਂ ਰੱਦ ਹੋਣ ਦਾ ਖਦਸ਼ਾ ਹੈ। ਹਾਲਾਂਕਿ, ਹੁਣ ਤੱਕ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ ਹੈ ਪਰ ਜਲਦ ਹੀ ਇਸ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਉੱਥੇ ਹੀ, ਕੈਨੇਡਾ ਦੇ ਨਾਗਰਿਕਾਂ ਨੂੰ ਵੀ ਵਿਦੇਸ਼ ਦੀ ਬੇਲੋੜੀ ਤੇ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

PunjabKesari
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇਕ ਨਿਊਜ਼ ਕਾਨਫਰੰਸ ਦੌਰਾਨ ਨਵੇਂ ਉਪਾਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟਰੂਡੋ ਆਪਣੀ ਪਤਨੀ ਸੋਫੀ 'ਚ ਕੋਵਿਡ-19 ਦੀ ਪੁਸ਼ਟੀ ਹੋਣ ਕਾਰਨ ਖੁਦ ਵੀ ਵੱਖਰੇ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਅਸੀਂ ਕੈਨੇਡੀਅਨਾਂ ਅਤੇ ਕਨੈਡਾ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਇਸ ਤਹਿਤ ਵਿਦੇਸ਼ੀ ਫਲਾਈਟਾਂ ਨੂੰ ਸੀਮਤ ਕਰਨ ਦਾ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਟਰਾਂਸਪੋਰਟ ਮੰਤਰੀ ਨੇ ਓਟਾਵਾ 'ਚ ਕਿਹਾ ਕਿ ਸਮੁੰਦਰੀ ਜਹਾਜ਼ ਜਿਸ 'ਚ ਚਾਲਕ ਦਲ ਅਤੇ ਮੁਸਾਫਰਾਂ ਨੂੰ ਮਿਲਾ ਕੇ 500 ਤੋਂ ਵੱਧ ਲੋਕ ਹੋਣਗੇ ਉਨ੍ਹਾਂ ਨੂੰ ਕੈਨੇਡਾ 'ਚ ਉਤਰਨ ਦੀ ਮਨਾਹੀ ਹੋਵੇਗੀ।

ਇਹ ਵੀ ਪੜ੍ਹੋ ਪੈਟਰੋਲ, ਡੀਜ਼ਲ ਹੋ ਸਕਦਾ ਹੈ ਮਹਿੰਗਾ, ਸਰਕਾਰ ਨੇ ਕਰ 'ਤਾ ਡਿਊਟੀ 'ਚ ਵਾਧਾ ►ਯੈੱਸ ਬੈਂਕ ਗਾਹਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਸ਼ਾਮ ਤੋਂ ਹਟ ਜਾਏਗੀ ਪਾਬੰਦੀ ►ਮਾਸਕ ਤੇ 'ਹੈਂਡ ਸੈਨੇਟਾਈਜ਼ਰ' ਨੂੰ ਲੈ ਕੇ ਨਿਯਮ ਲਾਗੂ, ਹੋਵੇਗੀ 7 ਸਾਲ ਦੀ ਜੇਲ


Related News