ਕੈਨੇਡੀਅਨ ਡਾਕਟਰਾਂ ਦਾ ਕਮਾਲ, 'ਚੁੰਬਕਾਂ' ਨਾਲ ਜੋੜੀ ਨਵਜਨਮੇ ਬੱਚੇ ਦੀ ਖ਼ੁਰਾਕ ਨਲੀ

Monday, Jul 05, 2021 - 11:06 AM (IST)

ਮਾਂਟਰੀਅਲ (ਬਿਊਰੋ): ਮੈਡੀਕਲ ਖੇਤਰ ਵਿਚ ਤਕਨੀਕ ਦੀ ਵਰਤੋਂ ਨਾਲ ਗੰਭੀਰ ਬੀਮਾਰੀ ਦਾ ਇਲਾਜ ਸੰਭਵ ਹੋ ਸਕਿਆ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਵਿਖੇ ਮਾਂਟਰੀਅਲ ਬਾਲ ਰੋਗ ਹਸਪਤਾਲ  (MCH) ਦੇ ਡਾਕਟਰਾਂ ਨੇ ਦੁਨੀਆ ਵਿਚ ਪਹਿਲੀ ਵਾਰ ਇਕ ਨਵਜੰਮੇ ਬੱਚੇ ਦੀ ਖੁਰਾਕ ਨਲੀ ਦੇ ਉੱਪਰੀ ਅਤੇ ਹੇਠਲੇ ਹਿੱਸੇ ਨੂੰ ਚੁੰਬਕ ਦੀ ਮਦਦ ਨਾਲ ਜੋੜਨ ਵਿਚ ਸਫਲਤਾ ਹਾਸਲ ਕੀਤੀ ਹੈ। 

33 ਹਫ਼ਤੇ ਵਿਚ ਪੈਦਾ ਹੋਏ ਹੇਨਰਿਕ ਡੇਨੀਨ ਨੂੰ ਜਨਮ ਤੋਂ ਹੀ ਏਸੋਫੈਗਲ ਏਟ੍ਰੇਸ਼ੀਆ ਨਾਮਕ ਸਮੱਸਿਆ ਸੀ। ਅਜਿਹੇ ਬੱਚੇ ਖਾਣ-ਪੀਣ ਵਿਚ ਅਮਸਰੱਥ ਹੁੰਦੇ ਹਨ ਅਤੇ ਉਹਨਾਂ ਦੀ ਖੁਰਾਕ ਨਲੀ ਦੇ ਉੱਪਰੀ ਅਤੇ ਹੇਠਲੇ ਹਿੱਸੇ ਦੇ ਫਰਕ (gap) ਨੂੰ ਜੋੜਨਾ ਹੁੰਦਾ ਹੈ। ਮੈਡੀਕਲ ਸਰਜਰੀ ਜ਼ਰੀਏ ਇਹਨਾਂ ਨੂੰ ਜੋੜਨ ਲਈ ਡਾਕਟਰ ਬੱਚੇ ਦੇ 3 ਮਹੀਨੇ ਦੇ ਹੋਣ ਦਾ ਇੰਤਜ਼ਾਰ ਕਰਦੇ ਹਨ। ਡੇਨੀਨ ਦੇ ਮਾਮਲੇ ਵਿਚ ਖੁਰਾਕ ਨਲੀ ਦਾ ਗਾਇਬ ਹਿੱਸਾ ਬਹੁਤ ਵੱਡਾ ਸੀ। ਇਸ ਲਈ ਜੋੜਨਾ ਮੁਸ਼ਕਲ ਸੀ। 

ਪੜ੍ਹੋ ਇਹ ਅਹਿਮ ਖਬਰ-  ਫਰਿਜਨੋ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਅਮਰੀਕਾ ਦਾ 'ਆਜ਼ਾਦੀ ਦਿਹਾੜਾ' (ਤਸਵੀਰਾਂ)

ਡਾਕਟਰਾਂ ਨੇ ਵੱਖਰੇ ਢੰਗ ਨਾਲ ਞਿੱਡ ਦੇ ਹੇਠਲੇ ਹਿੱਸੇ ਨੂੰ ਛਾਤੀ ਵੱਲ ਖਿੱਚਿਆ ਅਤੇ ਦੋ ਚੁੰਬਕ ਲਗਾ ਕੇ ਖੁਰਾਕ ਨਲੀ ਇਕ-ਦੂਜੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ।ਇਸ ਮਗਰੋਂ ਨਾਲ ਵਿਚ ਹੱਥ ਨਾਲ ਬਣਿਆ ਸਟੈਂਡ ਲਗਾਇਆ ਤਾਂ ਜੋ ਖਾਣ-ਪੀਣ ਵਿਚ ਆਸਾਨੀ ਹੋਵੇ।ਇਟਲੀ ਦੇ ਡਾਕਟਰਾਂ ਨੇ ਅਜਿਹਾ ਸਟੈਂਡ ਬਣਾਇਆ ਸੀ ਪਰ ਕੈਨੇਡਾ ਵਿਚ ਵਰਤੋਂ ਦੀ ਇਜਾਜ਼ਤ ਦਿੱਤੀ ਗਈ। ਐੱਮ.ਸੀ.ਐੱਚ. ਦੇ ਡਾਕਟਰਾਂ ਨੇ ਇਟਲੀ ਦੇ ਡਾਕਟਰਾਂ ਨਾਲ ਸੰਪਰਕ ਕਰਕੇ ਸਟੈਂਡ ਬਣਾਉਣਾ ਸਿੱਖਿਆ ਅਤੇ ਇਸ ਨੂੰ ਖੁਦ ਬਣਾਇਆ। 

ਨੋਟ- ਕੈਨੇਡੀਅਨ ਡਾਕਟਰਾਂ ਦਾ ਕਮਾਲ, 'ਚੁੰਬਕਾਂ' ਨਾਲ ਜੋੜੀ ਨਵਜੰਮੇ ਬੱਚੇ ਦੀ ਖੁਰਾਕ ਨਲੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News