ਕੋਵਿਡ-19 : ਕੈਨੇਡੀਅਨ ਕਾਰਪੋਰੇਟਸ ਨੇ ਭਾਰਤ ਨੂੰ ਭੇਜੀ 354 ਕਰੋੜ ਰੁਪਏ ਦੀ ਮਦਦ

Monday, Jun 07, 2021 - 11:19 AM (IST)

ਕੋਵਿਡ-19 : ਕੈਨੇਡੀਅਨ ਕਾਰਪੋਰੇਟਸ ਨੇ ਭਾਰਤ ਨੂੰ ਭੇਜੀ 354 ਕਰੋੜ ਰੁਪਏ ਦੀ ਮਦਦ

ਟੋਰਾਂਟੋ (ਬਿਊਰੋ): ਭਾਰਤ ਨਾਲ ਜੁੜੇ ਕੈਨੇਡੀਅਨ ਕਾਰਪੋਰੇਟਸ ਨੇ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਦੋਸਤ ਦੇਸ਼ ਦੀ ਮਦਦ ਲਈ ਲੱਗਭਗ 59 ਮਿਲੀਅਨ ਕੈਨੇਡੀਅਨ ਡਾਲਰ (354 ਕਰੋੜ ਰੁਪਏ) ਦਾ ਯੋਗਦਾਨ ਦਿੱਤਾ ਹੈ। ਕੈਨੇਡਾ-ਭਾਰਤ ਵਪਾਰ ਪਰੀਸ਼ਦ (Canada-India Business Council, C-IBC) ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਹਨਾਂ ਦੇ ਮੈਂਬਰਾਂ ਨੇ ਭਾਰਤ ਨੂੰ 58,822,150 ਕੈਨੇਡੀਅਨ ਡਾਲਰ ਤੋਂ ਵੱਧ ਦਾ ਵਿੱਤੀ ਯੋਗਦਾਨ ਦਿੱਤਾ ਹੈ। ਅਸੀਂ ਭਾਰਤ ਦੇ ਲੋਕਾਂ ਦੀ ਮਦਦ ਕਰਨ ਵਿਚ ਆਪਣੇ ਮੈਂਬਰਾਂ ਦੇ ਲਗਾਤਾਰ ਸਮਰਥਨ ਅਤੇ ਚੱਲ ਰਹੀ ਪਹਿਲ ਅਤੇ ਦਰਿਆਦਿਲੀ ਲਈ ਧੰਨਵਾਦੀ ਹਾਂ।''

ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਭਾਵੇਂਕਿ ਦੇਸ਼ ਵਿਚ ਟੀਕਾਕਰਨ ਮੁਹਿੰਮ ਵਿਚ ਤੇਜ਼ੀ ਆਈ ਹੈ ਜਿਸ ਨਾਲ ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਵਿਚ ਇਨਫੈਕਸ਼ਨ ਦੀ ਗਤੀ ਘਟੀ ਹੈ ਅਤੇ ਪਾਜ਼ੇਟਿਵ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ ਪਰ ਮਹਾਮਾਰੀ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਭਾਰਤ ਦੇ ਕਈ ਰਾਜਾਂ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਜਾਰੀ ਹੈ।ਪਰੀਸ਼ਦ ਨੇ ਕਿਹਾ ਕਿ   ਅਜਿਹੇ ਵਿਚ ਸੀ.ਆਈ.ਬੀ.ਸੀ. ਨੇ ਭਾਰਤ ਦੇ ਲੋਕਾਂ ਨੂੰ ਰਾਹਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ।ਗੌਰਤਲਬ ਹੈ ਕਿ ਭਾਰਤ ਅਤੇ ਕੈਨੇਡਾ ਦੇ ਕਾਰੋਬਾਰੀਆਂ ਨੂੰ ਇਕੱਠੇ ਲਿਆਉਣ ਲਈ ਸੀ.ਆਈ.ਬੀ.ਸੀ. ਇਕ ਲਾਭਕਾਰੀ ਪਲੇਟਫਾਰਮ ਦੇ ਰੂਪ ਵਿਚ ਉਭਰਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਖੁਲਾਸਾ : ਵੁਹਾਨ ਲੈਬ ਨੂੰ ਇਕ ਅਮਰੀਕੀ ਸੰਸਥਾ ਨੇ ਦਿੱਤੇ ਸਨ 3 ਅਰਬ ਰੁਪਏ

ਸੀ.ਆਈ.ਬੀ.ਸੀ. ਨੇ ਕਿਹਾ ਕਿ ਇਸ ਵਿੱਤੀ ਯੋਗਦਾਨ ਨੇ ਦੇਸ ਵਿਚ ਅਸਥਾਈ ਹਸਪਤਾਲ ਬਣਾਉਣ, ਬੈੱਡਾਂ ਦੀ ਵਿਵਸਥਾ ਕਰਨ, ਮੈਡੀਕਲ ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ ਕਰਨ ਦੇ ਨਾਲ-ਨਾਲ ਪੀ.ਪੀ.ਈ. ਕਿੱਟਾਂ, ਪ੍ਰਵਾਸੀਆਂ ਦੀ ਦੇਖਭਾਲ ਅਤੇ ਪੂਰੇ ਭਾਰਤ ਵਿਚ ਕੋਰੋਨਾ ਮਹਾਮਾਰੀ ਨਾਲ ਲੜਨ ਵਿਚ ਮਹੱਤਵਪੂਰਨ ਮਦਦ ਕੀਤੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਕ ਮਹੱਤਵਪੂਰਨ ਪੜਾਅ ਦੌਰਾਨ ਇਸ ਮਦਦ ਜ਼ਰੀਏ ਕੈਨੇਡੀਅਨ ਕੰਪਨੀਆਂ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਹ ਭਾਰਤ ਦੀ ਮਦਦ ਲਈ ਆਪਣੇ ਵੱਲੋਂ ਕੁਝ ਕਰਨਾ ਚਾਹੁੰਦੀਆਂ ਹਨ।

ਸੀ.ਆਈ.ਬੀ.ਸੀ. ਪ੍ਰਧਾਨ ਨੇ ਜਤਾਈ ਖੁਸ਼ੀ
ਸੀ.ਆਈ.ਬੀ.ਸੀ. ਦੇ ਪ੍ਰਧਾਨ ਵਿਕਟਰ ਥਾਮਸ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ-ਕੈਨੇਡਾ ਆਰਥਿਕ ਕੋਰੀਡੋਰ ਵਿਚ ਕੰਮ ਕਰ ਰਹੀਆਂ ਕੈਨੇਡੀਅਨ ਕੰਪਨੀਆਂ ਨੇ ਵੀ ਸਹਾਇਤਾ ਦੇ ਰੂਪ ਵਿਚ ਕਦਮ ਵਧਾਇਆ ਹੈ। ਇਹ ਫੰਡ ਮੁੱਖ ਤੌਰ 'ਤੇ ਕੈਨੇਡੀਅਨ ਰੈੱਡ ਕ੍ਰਾਸ ਜ਼ਰੀਏ ਦਿੱਤਾ ਗਿਆ ਹੈ। ਜਦਕਿ ਕੁਝ ਕੰਪਨੀਆਂ ਨੇ ਜ਼ਰੂਰੀ ਮੈਡੀਕਲ ਸਮਾਨਾਂ ਦੀ ਸਪਲਾਈ ਕੀਤੀ। ਉੱਥੇ ਪ੍ਰਮੁੱਖ ਕੈਨੇਡੀਅਨ ਪੈਨਸ਼ਨ ਫੰਡ ਨੇ ਸਿੱਧੇ ਯੋਗਦਾਨ ਨਾ ਦੇ ਕੇ ਆਪਣੇ ਕਰਮਚਾਰੀਆ ਦੇ ਯੋਗਦਾਨ ਦੇ ਆਧਾਰ 'ਤੇ ਸਾਮਾਨ ਗ੍ਰਾਂਟ ਪ੍ਰੋਗਰਾਮ ਸ਼ੁਰੂ ਕੀਤੇ।


author

Vandana

Content Editor

Related News