ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

Saturday, Dec 17, 2022 - 02:09 PM (IST)

ਕੈਨੇਡਾ 'ਚ ਅਫੀਮ ਦੀ ਸਭ ਤੋਂ ਵੱਡੀ ਖੇਪ ਜ਼ਬਤ, 50 ਮਿਲੀਅਨ ਡਾਲਰ ਤੋਂ ਵੱਧ ਹੈ ਕੀਮਤ

ਵੈਨਕੂਵਰ (ਏਜੰਸੀ)- ਵੈਨਕੂਵਰ ਦੀ ਬੰਦਰਗਾਹ 'ਤੇ 247 ਸ਼ਿਪਿੰਗ ਪੈਲੇਟਾਂ ਵਿਚੋਂ ਲਗਭਗ 2,500 ਕਿਲੋਗ੍ਰਾਮ ਅਫੀਮ, ਜਿਸਦੀ ਕੀਮਤ 50 ਮਿਲੀਅਨ ਡਾਲਰ ਤੋਂ ਵੱਧ ਹੈ, ਜ਼ਬਤ ਕੀਤੀ ਗਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇੱਕ ਮੀਡੀਆ ਐਡਵਾਈਜ਼ਰੀ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਸੀ.ਬੀ.ਐੱਸ.ਏ. ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਾਤਰਾ ਵਿਚ ਅਫੀਮ ਜ਼ਬਤ ਦਾ ਮਾਮਲਾ ਹੈ। CBSA ਦੇ ਅਨੁਸਾਰ, ਇੰਟੈਲੀਜੈਂਸ ਸੈਕਸ਼ਨ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਅਤੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ (FSOC) ਯੂਨਿਟ ਨੇ ਸਮੁੰਦਰੀ ਕੰਟੇਨਰਾਂ ਦੇ ਅੰਦਰ ਲੁਕਾਏ ਗਏ ਨਿਯੰਤਰਿਤ ਪਦਾਰਥਾਂ ਦੇ ਸੰਭਾਵੀ ਮਹੱਤਵਪੂਰਨ ਆਯਾਤ ਦੀ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ: ਜੈਸ਼ੰਕਰ ਨੇ ਲਾਈ ਕਲਾਸ ਤਾਂ ਪਾਕਿ ਮੰਤਰੀ ਬਿਲਾਵਲ ਭੁੱਟੋ ਨੂੰ ਲੱਗੀ ਮਿਰਚੀ, PM ਮੋਦੀ 'ਤੇ ਕੀਤਾ ਨਿੱਜੀ ਹਮਲਾ

ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਆਪ੍ਰੇਸ਼ਨ 25 ਅਕਤੂਬਰ ਨੂੰ ਸ਼ੁਰੂ ਹੋਇਆ, ਜਦੋਂ ਸੀ.ਬੀ.ਐੱਸ.ਏ ਦੀ ਮੈਟਰੋ ਵੈਨਕੂਵਰ ਮਰੀਨ ਓਪਰੇਸ਼ਨਜ਼ ਯੂਨਿਟ ਨੇ 19 ਸਮੁੰਦਰੀ ਕੰਟੇਨਰਾਂ ਤੋਂ ਸਾਮਾਨ ਦੀ ਜਾਂਚ ਸ਼ੁਰੂ ਕੀਤੀ ਸੀ। ਐਕਸ-ਰੇ ਤਕਨਾਲੋਜੀ ਸਮੇਤ ਖੋਜ ਸਾਧਨਾਂ ਅਤੇ ਤਕਨਾਲੋਜੀ ਦੀ ਵਿਸ਼ਾਲ ਲੜੀ ਦੀ ਵਰਤੋਂ ਕਰਦੇ ਹੋਏ, ਅਫਸਰਾਂ ਨੇ ਸ਼ਿਪਿੰਗ ਪੈਲੇਟਾਂ ਵਿੱਚ ਬੇਨਿਯਮੀਆਂ ਦਾ ਪਤਾ ਲਗਾਇਆ। ਕੁੱਲ ਮਿਲਾ ਕੇ 247 ਸ਼ਿਪਿੰਗ ਪੈਲੇਟਾਂ ਵਿੱਚੋਂ ਲਗਭਗ 2,486 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਅੱਗੇ ਦੀ ਅਪਰਾਧਿਕ ਜਾਂਚ ਲਈ ਆਰ.ਸੀ.ਐੱਮ.ਪੀ. ਐੱਫ.ਐੱਸ.ਓ.ਸੀ. ਯੂਨਿਟ ਨੂੰ ਸੌਂਪ ਦਿੱਤਾ ਗਿਆ ਹੈ।' ਜਾਂਚ ਬਾਰੇ ਗੱਲ ਕਰਦਿਆਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਕਿ ਭਾਈਚਾਰਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਲਈ ਸੀ.ਬੀ.ਐੱਸ.ਏ .ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ: ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News