ਕੈਨੇਡਾ: ਕੋਰੋਨਾ ਦੇ ਖ਼ੌਫ਼ ਦੌਰਾਨ ਅਦਾਲਤ ਦਾ ਸਖ਼ਤ ਫ਼ੈਸਲਾ, ਪਿਓ-ਪੁੱਤ ਦੇ ਮਿਲਣ 'ਤੇ ਲਾਈ ਰੋਕ

Friday, Jan 14, 2022 - 03:47 PM (IST)

ਕੈਨੇਡਾ: ਕੋਰੋਨਾ ਦੇ ਖ਼ੌਫ਼ ਦੌਰਾਨ ਅਦਾਲਤ ਦਾ ਸਖ਼ਤ ਫ਼ੈਸਲਾ, ਪਿਓ-ਪੁੱਤ ਦੇ ਮਿਲਣ 'ਤੇ ਲਾਈ ਰੋਕ

ਓਟਾਵਾ (ਵਾਰਤਾ): ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਇਸ ਦੌਰਾਨ ਕੈਨੇਡਾ ਵਿਚ ਇਕ ਪਿਤਾ ਨੂੰ ਆਪਣੇ 12 ਸਾਲ ਦੇ ਬੱਚੇ ਨੂੰ ਮਿਲਣ ਤੋਂ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਬਚਾਅ ਲਈ ਕੋਰੋਨਾ ਵਾਇਰਸ ਦਾ ਟੀਕਾ ਨਹੀਂ ਲਗਵਾਇਆ ਸੀ। ਮੀਡੀਆ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ।

ਪੜ੍ਹੋ ਇਹ ਅਹਿਮ ਖਬਰ-  ਕੋਵਿਡ-19 : ਕੈਨੇਡਾ ਦੇ ਕਿਊਬਿਕ 'ਚ ਲਗਾਇਆ ਕਰਫਿਊ ਹਟਾਉਣ ਦੇ ਨਿਰਦੇਸ਼ ਜਾਰੀ 

ਇੱਕ ਜੱਜ ਨੇ ਫ਼ੈਸਲਾ ਸੁਣਾਇਆ ਕਿ ਕਿਊਬਿਕ ਸੂਬੇ ਵਿੱਚ ਹਾਲ ਹੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਨ ਟੀਕਾਕਰਨ ਨਾ ਕਰਾਉਣ ਵਾਲੇ ਪਿਤਾ ਦੇ ਸੰਪਰਕ ਵਿੱਚ ਆਉਣਾ ਬੱਚੇ ਦੇ ਹਿੱਤ ਵਿੱਚ ਨਹੀਂ ਹੈ।ਇਹ ਫ਼ੈਸਲਾ ਪਿਤਾ ਵੱਲੋਂ ਛੁੱਟੀਆਂ ਦੌਰਾਨ ਮਿਲਣ ਦਾ ਸਮਾਂ ਵਧਾਉਣ ਦੀ ਬੇਨਤੀ 'ਤੇ ਆਇਆ ਹੈ।ਬੀਬੀਸੀ ਮੁਤਾਬਕ ਬੱਚੇ ਦੀ ਮਾਂ, ਜਿਸ ਨੇ ਪਿਤਾ ਦੁਆਰਾ ਮੁਲਾਕਾਤ ਦਾ ਸਮਾਂ ਵਧਾਉਣ ਦੀ ਸ਼ੁਰੂਆਤੀ ਬੇਨਤੀ ਦਾ ਵਿਰੋਧ ਕੀਤਾ ਸੀ, ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਬੱਚੇ ਦੇ ਪਿਤਾ ਨੇ ਕੋਰੋਨਾ ਟੀਕਾ ਨਹੀਂ ਲਗਾਇਆ ਸੀ। ਮਾਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੇ ਸਾਥੀ ਅਤੇ ਦੋ ਹੋਰ ਬੱਚਿਆਂ ਨਾਲ ਰਹਿੰਦੀ ਹੈ ਜੋ ਬਹੁਤ ਛੋਟੇ ਹਨ। ਇਸ ਮਗਰੋਂ ਜੱਜ ਨੇ ਫਰਵਰੀ ਤੱਕ ਪਿਤਾ 'ਤੇ ਬੱਚੇ ਨੂੰ ਮਿਲਣ ਦੇ ਅਧਿਕਾਰਾਂ 'ਤੇ ਰੋਕ ਲਗਾ ਦਿੱਤੀ ਹੈ, ਜਦੋਂ ਤੱਕ ਉਹ ਟੀਕਾਕਰਨ ਨਹੀਂ ਕਰਾਉਂਦਾ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News