ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ

Sunday, Sep 04, 2022 - 11:43 AM (IST)

ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ

ਓਟਾਵਾ (ਏਜੰਸੀ)- ਕੈਨੇਡਾ ਦੀ ਇੱਕ ਮਹਿਲਾ ਨਿਊਜ਼ ਐਂਕਰ ਨਾਲ ਬਹੁਤ ਹੀ ਮਜ਼ੇਦਾਰ ਘਟਨਾ ਵਾਪਰੀ ਹੈ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਐਂਕਰ ਟੀਵੀ 'ਤੇ ਲਾਈਵ ਖ਼ਬਰਾਂ ਪੜ੍ਹ ਰਹੀ ਸੀ। ਦਰਅਸਲ, ਜਦੋਂ ਉਹ ਖ਼ਬਰ ਪੜ੍ਹ ਰਹੀ ਸੀ ਤਾਂ ਬੋਲਦੇ ਹੋਏ ਇੱਕ ਮੱਖੀ ਉਸਦੇ ਮੂੰਹ ਵਿੱਚ ਵੜ ਗਈ। ਹਾਲਾਂਕਿ, ਮੱਖੀ ਐਂਕਰ ਦੇ ਕੰਮ ਵਿੱਚ ਰੁਕਾਵਟ ਨਹੀਂ ਬਣ ਸਕੀ ਅਤੇ ਉਹ ਖ਼ਬਰਾਂ ਪੜ੍ਹਦੀ ਰਹੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਤੇ ਖੁਦ ਐਂਕਰ ਨੇ ਪ੍ਰਤੀਕਿਰਿਆ ਦਿੱਤੀ ਹੈ। ਕੈਨੇਡਾ ਦੇ ਗਲੋਬਲ ਨਿਊਜ਼ ਚੈਨਲ ਦੀ ਐਂਕਰ ਫਰਾਹ ਨਾਸਰ ਨੇ ਖੁਦ ਆਪਣੇ ਟਵਿਟਰ ਹੈਂਡਲ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, ਵੀਡੀਓ ਸਾਂਝੀ ਕਰ ਰਹੀ ਹਾਂ ਤਾਂ ਜੋ ਲੋਕ ਹੱਸਣ। ਹੱਸਣਾ ਬਹੁਤ ਜ਼ਰੂਰੀ ਹੈ। ਮੈਂ ਐਂਕਰਿੰਗ ਕਰਦੇ ਸਮੇਂ ਇੱਕ ਮੱਖੀ ਨਿਗਲ ਗਈ। 

ਇਹ ਵੀ ਪੜ੍ਹੋ: 20 ਹਜ਼ਾਰ ਮਧੂ ਮੱਖੀਆਂ ਨੇ ਮਾਰੇ ਡੰਗ, ਇਕ ਹਫ਼ਤੇ ਮਗਰੋਂ ਕੋਮਾ ਤੋਂ ਬਾਹਰ ਆਇਆ ਸ਼ਖ਼ਸ

 

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਐਂਕਰ ਪਾਕਿਸਤਾਨ 'ਚ ਆਏ ਹੜ੍ਹ ਨਾਲ ਜੁੜੀਆਂ ਖਬਰਾਂ ਪੜ੍ਹ ਰਹੀ ਹੈ। ਇਸ ਦੌਰਾਨ ਉੱਡਦੇ ਹੋਏ ਇੱਕ ਮੱਖੀ ਉਨ੍ਹਾਂ ਦੇ ਮੂੰਹ ਵਿੱਚ ਵੜ ਜਾਂਦੀ ਹੈ। ਜਦੋਂ ਮੱਖੀ ਮੂੰਹ ਵਿੱਚ ਦਾਖ਼ਲ ਹੁੰਦੀ ਹੈ, ਤਾਂ ਉਹ ਕੁਝ ਸਕਿੰਟਾਂ ਲਈ ਰੁਕ ਜਾਂਦੀ ਹੈ, ਪਰ ਰਿਪੋਰਟਿੰਗ ਵਿੱਚ ਵਿਘਨ ਨਹੀਂ ਪਾਉਂਦੀ, ਇਸ ਲਈ ਉਹ ਮੱਖੀ ਨੂੰ ਨਿਗਲ ਜਾਂਦੀ ਹੈ। ਇਹ ਸਾਰੀ ਘਟਨਾ ਇੰਨੀ ਤੇਜ਼ੀ ਨਾਲ ਵਾਪਰੀ ਕਿ ਧਿਆਨ ਦੇਣਾ ਮੁਸ਼ਕਲ ਸੀ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਪਲ ਨੂੰ ਹਾਸੋਹੀਣਾ ਪਾਇਆ, ਜਦੋਂ ਕਿ ਕੁਝ ਨੇਟੀਜ਼ਨਾਂ ਨੇ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲਣ ਲਈ ਪੱਤਰਕਾਰ ਦੀ ਪ੍ਰਸ਼ੰਸਾ ਵੀ ਕੀਤੀ। 

ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News