ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਦਾ ਐਲਾਨ ਅੱਜ, 23 ਖਿਡਾਰਨਾਂ ਦੀ ਸੂਚੀ ਹੋਵੇਗੀ ਜਾਰੀ

Friday, Jan 09, 2026 - 07:52 PM (IST)

ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਦਾ ਐਲਾਨ ਅੱਜ, 23 ਖਿਡਾਰਨਾਂ ਦੀ ਸੂਚੀ ਹੋਵੇਗੀ ਜਾਰੀ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਦੀ ਅੰਤਿਮ ਸੂਚੀ ਅੱਜ ਸਰਕਾਰੀ ਤੌਰ ’ਤੇ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਰਸਮੀ ਐਲਾਨ ਦੁਪਹਿਰ 3:30 ਵਜੇ ਕੀਤਾ ਜਾਣਾ ਹੈ, ਜਿਸਨੂੰ ਦਰਸ਼ਕ ਸਿੱਧੇ ਪ੍ਰਸਾਰਣ ਰਾਹੀਂ ਦੇਖ ਸਕਣਗੇ।

ਜਾਰੀ ਕੀਤੀ ਜਾਣ ਵਾਲੀ ਟੀਮ ਵਿੱਚ ਕੁੱਲ 23 ਖਿਡਾਰਨਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ 20 ਸਕੇਟਰ ਅਤੇ 3 ਗੋਲਕੀਪਰ ਹਨ। ਕੈਨੇਡਾ ਦੀ ਮਹਿਲਾ ਹਾਕੀ ਟੀਮ ਹਮੇਸ਼ਾ ਤੋਂ ਹੀ ਵਿਸ਼ਵ ਪੱਧਰ ’ਤੇ ਆਪਣੀ ਸ਼ਾਨਦਾਰ ਖੇਡ ਲਈ ਜਾਣੀ ਜਾਂਦੀ ਰਹੀ ਹੈ। ਅੱਜ ਦੇ ਐਲਾਨ ਨਾਲ ਹੀ ਓਲੰਪਿਕ ਮੈਦਾਨ ਵਿੱਚ ਉਤਰਣ ਵਾਲੀ ਟੀਮ ਦੀ ਤਸਵੀਰ ਸਾਫ਼ ਹੋ ਜਾਵੇਗੀ, ਜਿਸ ਉੱਤੇ ਦੇਸ਼ ਭਰ ਦੇ ਖੇਡ ਪ੍ਰੇਮੀ ਬੜੀ ਉਤਸੁਕਤਾ ਨਾਲ ਨਿਗਾਹਾਂ ਟਿਕਾਈ ਬੈਠੇ ਮਹਿਸੂਸ ਹੋ ਰਹੇ ਜਾਪਦੇ ਹਨ।


author

Inder Prajapati

Content Editor

Related News