ਕੈਨੇਡਾ : ਕੋਲਡਡ੍ਰਿੰਕ ਵਾਲੀ ਫਰਿਜ਼ ਵਿਚ ਘੁੰਮਦਾ ਚੂਹਾ ਸੋਸ਼ਲ ਮੀਡੀਆ 'ਤੇ ਵਾਇਰਲ

Monday, Jul 22, 2019 - 09:14 PM (IST)

ਕੈਨੇਡਾ : ਕੋਲਡਡ੍ਰਿੰਕ ਵਾਲੀ ਫਰਿਜ਼ ਵਿਚ ਘੁੰਮਦਾ ਚੂਹਾ ਸੋਸ਼ਲ ਮੀਡੀਆ 'ਤੇ ਵਾਇਰਲ

ਵੈਨਕੂਵਰ (ਏਜੰਸੀ)- ਵੈਨਕੂਵਰ ਵਿਚ ਜਿਥੇ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਉਥੇ ਹੀ ਇਕ ਚੂਹਾ ਠੰਡਕ ਲੈਣ ਲਈ ਫਰਿਜ ਵਿਚ ਜਾ ਬੈਠਾ। ਜਿਸ ਦੀ ਵੀਡੀਓ ਇਕ ਵਿਅਕਤੀ ਨੇ ਆਪਣੇ ਫੋਨ ਵਿਚ ਬਣਾ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਮੁਤਾਬਕ ਟ੍ਰੈਵਿਸ ਵਿਲੀਅਮਸ (34) ਨੇ ਦੱਸਿਆ ਕਿ ਜਦੋਂ ਉਹ 7-ਇਲੈਵਨ ਸਟੋਰ ਜੋ ਕਿ ਹਾਸਟਿੰਗ ਸਟ੍ਰੀਟ ਅਤੇ ਲੇਕਵੁੱਡ ਡਰਾਈਵ ਵਿਖੇ ਪੁੱਜਾ ਤਾਂ ਉਸ ਦਾ ਬੱਚਾ ਫਰਿੱਜ ਵਿਚ ਇੰਨਾ ਵੱਡਾ ਚੂਹਾ ਦੇਖ ਕੇ ਚੀਖਿਆ।

PunjabKesari

ਇਸ 'ਤੇ ਮੈਨੂੰ ਝਟਕਾ ਲੱਗਾ। ਮੇਰੇ ਪੁੱਤਰ ਨੇ ਸੋਚਿਆ ਕਿ ਸ਼ਾਇਦ ਉਹ ਕੋਈ ਪੀਣ ਵਾਲੀ ਚੀਜ਼ ਹੈ। ਵਿਲੀਅਮਸ ਨੇ ਚੂਹੇ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਵੀਡੀਓ ਨੂੰ ਕਾਫੀ ਲੋਕਾਂ ਵਲੋਂ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਤੁਰੰਤ ਸਟਾਫ ਨੂੰ ਸੂਚਿਤ ਕੀਤਾ ਇਸ ਸਬੰਧੀ ਚੇਨ ਨੂੰ ਈ-ਮੇਲ ਵੀ ਕਰ ਦਿੱਤੀ। ਜਿਸ ਮਗਰੋਂ ਦਫਤਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਵੈਨਕੂਵਰ ਦੇ ਕੋਸਟਲ ਹੈਲਥ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। 


author

Sunny Mehra

Content Editor

Related News