ਕੈਨੇਡਾ-ਅਮਰੀਕਾ ਨੇ ਆਪਣੀ ਸਰਹੱਦ ਨੂੰ ਲੈ ਕੇ ਲਿਆ ਇਹ ਫੈਸਲਾ

04/19/2020 11:38:58 AM

ਓਟਾਵਾ- ਕੈਨੇਡਾ ਅਤੇ ਅਮਰੀਕਾ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਪਹਿਲਾਂ ਤੋਂ ਹੀ ਬੰਦ ਦੋਵੇਂ ਦੇਸ਼ਾਂ ਦੀ ਸਰਹੱਦ ਨੂੰ ਗੈਰ-ਜ਼ਰੂਰੀ ਗਤੀਵਿਧੀਆਂ ਲਈ ਅਗਲੇ ਹੋਰ 30 ਦਿਨਾਂ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਕਿਹਾ, "ਮੈਂ ਪੁਸ਼ਟੀ ਕਰਦੇ ਹੋਏ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਅਤੇ ਕੈਨੇਡਾ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਅਗਲੇ 30 ਦਿਨਾਂ ਤੱਕ ਸਰਹੱਦ ਨੂੰ ਬੰਦ ਹੀ ਰੱਖਣ ਦਾ ਫੈਸਲਾ ਲਿਆ ਹੈ। ਇਹ ਇਕ ਮਹੱਤਵਪੂਰਣ ਫੈਸਲਾ ਹੈ ਜੋ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ।"
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਅਮਰੀਕਾ ਅਤੇ ਕੈਨੇਡਾ ਵਿਚਕਾਰ ਗੈਰ-ਜ਼ਰੂਰੀ ਗਤੀਵਿਧੀਆਂ ਲਈ 21 ਮਾਰਚ ਤੋਂ ਸਰਹੱਦ ਬੰਦ ਹੈ। ਸਿਰਫ ਮਾਲ ਢੁਆਈ ਅਤੇ ਸਿਹਤ ਤੇ ਐਮਰਜੈਂਸੀ ਸਥਿਤੀ ਲਈ ਹੀ ਸਰਹੱਦ ਵਿਚ ਦਾਖਲ ਹੋਣ ਜਾ ਬਾਹਰ ਨਿਕਲਣ ਦੀ ਛੋਟ ਹੈ। 

ਕੈਨੇਡਾ ਦੇ ਜਨਤਕ ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 34 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਤੱਕ 1520 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਪੂਰਬੀ ਸੂਬੇ ਕਿਊਬਿਕ ਅਤੇ ਓਂਟਾਰੀਓ ਵਿਚ ਕੋਰੋਨਾ ਦੇ 10 ਹਜ਼ਾਰ ਤੋਂ ਵੀ ਵੱਧ ਮਾਮਲੇ ਦਰਜ ਕੀਤੇ ਗਏ ਹਨ। 


Lalita Mam

Content Editor

Related News