ਕੈਨੇਡਾ : ਐਲੇਵੇਅ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Friday, Aug 11, 2017 - 07:48 PM (IST)

ਟੋਰਾਂਟੋ— ਬੁੱਧਵਾਰ ਸਵੇਰੇ ਸ਼ਹਿਰ ਦੇ ਪੂਰਬੀ ਹਿੱਸੇ 'ਚੋਂ ਇਕ ਅਣਪਛਾਤੇ ਵਿਅਕਤੀ ਦਾ ਲਾਸ਼ ਮਿਲੀ ਸੀ, ਜਿਸ ਮਗਰੋ ਟੋਰਾਂਟੋ ਪੁਲਿਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਪੁਲਸ ਮੁਤਾਬਕ ਵਿਅਕਤੀ ਦੀ ਉਮਰ 35 ਸਾਲ ਦੇ ਲੱਗਭਗ ਹੈ। ਸਥਾਨਕ ਸਮੇਂ ਅਨੁਸਾਰ ਲਾਸ਼ ਸਵੇਰੇ 7:00 ਵਜੇ ਵੁੱਡਬਾਈਨ ਐਵਨਿਊ ਤੇ ਗੇਰਾਰਡ ਸਟਰੀਟ ਨੇੜੇ ਐਲੇਵੇਅ ਤੋਂ ਮਿਲੀ। ਜਾਂਚਕਾਰਾਂ ਵਲੋਂ ਸਬੂਤ ਇੱਕਠੇ ਕਰਨ ਲਈ ਇਸ ਥਾਂ ਨੂੰ 12 ਘੰਟੇ ਤੱਕ ਬੰਦ ਰੱਖਿਆ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਸਲ 'ਚ ਲਾਸ਼ ਦੇ ਆਲੇ ਦੁਆਲੇ ਇਲਾਕੇ ਨੂੰ ਸੀਲ ਕਰਕੇ ਸਬੂਤਾਂ ਦੀ ਭਾਲ 'ਚ ਹੈ। ਅਜੇ ਤਕ ਇਹ ਪਤਾ ਨਹੀਂ ਲੱਗਾ ਹੈ ਕਿ ਲੇਨਵੇਅ 'ਚ ਲਾਸ਼ ਕਦੋਂ ਤੋਂ ਪਈ ਸੀ। ਪੁਲਸ ਨੇ ਕਿਹਾ ਕਿ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।