ਕੈਨੇਡਾ ਨੇ ਚੀਨ ਨੂੰ ਦਿੱਤਾ ਜ਼ਬਰਦਸਤ ਝਟਕਾ, ਮੁਕਤ ਵਪਾਰ ਤੋਂ ਖਿੱਚੇ ਹੱਥ

Sunday, Sep 20, 2020 - 10:19 AM (IST)

ਟੋਰਾਂਟੋ- ਚੀਨ ਨੂੰ ਇਕ ਹੋਰ ਝਟਕਾ ਕੈਨੇਡਾ ਨੇ ਦਿੱਤਾ ਹੈ। ਕਈ ਮੁੱਦਿਆਂ 'ਤੇ ਭਾਰੀ ਮਤਭੇਦਾਂ ਦੇ ਚੱਲਦਿਆਂ ਕੈਨੇਡਾ ਨੇ ਬੀਜਿੰਗ ਨਾਲ ਮੁਕਤ ਵਪਾਰ ਵਾਰਤਾ ਬੰਦ ਕਰ ਦਿੱਤੀ ਹੈ। 

ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਕਿਹਾ-2020 ਦਾ ਚੀਨ 2016 ਵਰਗਾ ਨਹੀਂ-
ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਇਕ ਇੰਟਰਵੀਊ ਵਿਚ ਕਿਹਾ, "ਮੌਜੂਦਾ ਹਾਲਾਤ ਵਿਚ ਮੈਨੂੰ ਨਹੀਂ ਲੱਗਦਾ ਹੈ ਕਿ ਇਸ ਸਮੇਂ ਅਜਿਹੀ ਗੱਲ ਜਾਰੀ ਰੱਖੀ ਜਾ ਸਕਦੀ ਹੈ। 2020 ਦਾ ਚੀਨ 2016 ਵਰਗਾ ਨਹੀਂ ਹੈ। ਕੈਨੇਡਾ ਦੇ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਦੇਸ਼ ਆਪਣੀ ਬੀਜਿੰਗ ਨੀਤੀ ਦੀ ਸਮੀਖਿਆ ਕਰਨ ਦੇ ਬਾਅਦ ਹੀ ਅੱਗੇ ਦੀ ਰਣਨੀਤੀ ਤੈਅ ਕਰੇਗਾ।

ਹੋਰ ਦੇਸ਼ਾਂ ਵਾਂਗ ਕੈਨੇਡਾ ਵੀ ਹੁਣ ਚੀਨ ਪ੍ਰਤੀ ਸਖ਼ਤ-
ਇਹ ਕੈਨੇਡਾ ਦੀ ਨੀਤੀ ਵਿਚ ਵੱਡੇ ਬਦਲਾਅ ਨੂੰ ਦਰਸਾਉਂਦਾ ਹੈ। ਚੀਨ ਨੂੰ ਲੈ ਕੇ ਅਮਰੀਕਾ, ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਦੇ ਕੁਝ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵੀ ਹੁਣ ਸਖ਼ਤ ਰਵੱਈਆ ਅਪਣਾਉਂਦਾ ਦਿਖਾਈ ਦੇ ਰਿਹਾ ਹੈ। 2015 ਵਿਚ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਹੀ ਉਨ੍ਹਾਂ ਦੀ ਸਰਕਾਰ ਨੇ ਚੀਨ ਨਾਲ ਆਰਥਿਕ ਰਿਸ਼ਤਿਆਂ ਨੂੰ ਵਧਾਉਣ ਵਿਚ ਡੂੰਘੀ ਰੁਚੀ ਦਿਖਾਈ ਸੀ। ਟਰੂਡੋ 2016 ਵਿਚ ਬੀਜਿੰਗ ਦੀ ਯਾਤਰਾ 'ਤੇ ਆਏ ਸਨ। ਇਸ ਦੇ ਤੁਰੰਤ ਬਾਅਦ ਹੀ ਮੁਕਤ ਵਪਾਰ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵਾਰਤਾ ਸ਼ੁਰੂ ਹੋ ਗਈ ਸੀ। 

ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਤਲਖੀ ਦੇ ਪਿੱਛੇ ਕਈ ਕਾਰਨ ਹਨ। ਜਿਵੇਂ ਕਿ ਹਾਂਗਕਾਂਗ ਵਿਚ ਚੀਨੀ ਕਾਨੂੰਨਾਂ ਦਾ ਥੋਪਿਆ ਜਾਣਾ, ਇਕ-ਦੂਜੇ ਦੇ ਨਾਗਰਿਕਾਂ ਦੀ ਗ੍ਰਿਫਤਾਰੀ, ਚੀਨ ਵਲੋਂ ਕੈਨੇਡਾ ਵਿਚ ਮਾਸ ਦਰਾਮਦ 'ਤੇ ਪਾਬੰਦੀ ਆਦਿ। 


Lalita Mam

Content Editor

Related News