ਯੂਕ੍ਰੇਨ ਨੂੰ ਹੋਰ ਜ਼ਿਆਦਾ ਗੋਲਾ-ਬਾਰੂਦ ਭੇਜ ਰਿਹਾ ਕੈਨੇਡਾ : ਬਿਲ ਬਲੇਅਰ

Wednesday, Oct 11, 2023 - 08:52 PM (IST)

ਯੂਕ੍ਰੇਨ ਨੂੰ ਹੋਰ ਜ਼ਿਆਦਾ ਗੋਲਾ-ਬਾਰੂਦ ਭੇਜ ਰਿਹਾ ਕੈਨੇਡਾ : ਬਿਲ ਬਲੇਅਰ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਬੁੱਧਵਾਰ ਨੂੰ ਬ੍ਰੁਸੇਲਸ 'ਚ ਐਲਾਨ ਕੀਤਾ ਕਿ ਕੈਨੇਡਾ ਯੂਕ੍ਰੇਨ ਨੂੰ ਹੋਰ ਜ਼ਿਆਦਾ ਗੋਲਾ-ਬਾਰੂਦ ਭੇਜ ਰਿਹਾ ਹੈ ਜਿਸ ਵਿਚ ਤੇਪਖਾਨੇ ਦੇ ਗੋਲੇ ਅਤੇ ਜਹਾਜ਼ ਬੰਬ ਸ਼ਾਮਲ ਹਨ। ਨਵੇਂ ਪੈਕੇਜ ਦਾ ਐਲਾਨ ਉਨ੍ਹਾਂ ਸਹਿਯੋਗੀਆਂ ਦੀ ਨਿਯਮਿਤ ਬੈਠਕ ਦੀ ਸ਼ੁਰੂਆ 'ਚ ਕੀਤੀ ਗਈ ਹੈ ਜੋ ਪੂਰਬੀ ਯੂਰਪੀ ਦੇਸ਼ ਨੂੰ ਰੂਸੀ ਫੌਜਾਂ ਦੇ ਪੂਰਨ ਪੱਧਰ 'ਤੇ ਹਮਲੇ ਦਾ ਸਾਹਮਣੇ ਕਰਨ 'ਚ ਮਦਦ ਕਰ ਰਹੇ ਹਨ। ਇਸ ਪੈਕੇਜ 'ਚ 155-ਮਿਲੀਮੀਟਰ ਤੋਪਖਾਨੇ ਦੇ ਗੋਲਾ-ਬਾਰੂਦ ਦੇ 2,000 ਰਾਊਂਡ ਗੋਲੇ ਸ਼ਾਮਲ ਹਨ, ਜਿਸ ਵਿਚ ਇਕ ਹੀ ਹਾਵਿਤਜਰ ਤੋਂ ਫਾਇਰ ਕੀਤੇ ਜਾਣੇ ਸਨ। ਇਸਤੋਂ ਇਲਾਵਾ ਦੇਸ਼ ਦੇ ਫੌਜੀ ਜਹਾਜ਼ਾਂ ਦੁਆਰਾ ਨਜ਼ਦੀਕੀ ਹਵਾਈ ਸਹਾਇਤਾ ਮਿਸ਼ਨਾਂ 'ਚ ਇਸਤੇਮਾਲ ਕੀਤੇ 1000 ਪਾਊਂਡ ਦੇ 277 ਬੰਬ ਹੋਣਗੇ। ਜੰਗ ਦੀ ਸਮੱਗਰੀ ਕੈਨੇਡੀਅਨ ਫੌਜ ਦੇ ਮੌਜੂਦਾ ਭੰਡਾਰ 'ਚੋਂ ਭੇਜੀ ਜਾਵੇਗੀ। 

ਪਿਛਲੇ ਕੁਝ ਹਫ਼ਤਿਆਂ ਵਿਚ, ਹਾਊਸ ਆਫ਼ ਕਾਮਨਜ਼ ਕਮੇਟੀ ਨੇ ਸੁਣਿਆ ਕਿ ਕਿਵੇਂ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ਵਿਚ ਅਸਲੇ ਦਾ ਭੰਡਾਰ ਘੱਟ ਰਿਹਾ ਹੈ ਅਤੇ ਜੋ ਦਾਨ ਕੀਤਾ ਜਾ ਰਿਹਾ ਹੈ ਉਸ ਨੂੰ ਪੂਰਾ ਕਰਨ ਲਈ ਉਤਪਾਦਨ ਵਿਚ ਵਾਧਾ ਨਹੀਂ ਹੋਇਆ ਹੈ। ਯੂਕ੍ਰੇਨੀ ਫੌਜ ਪ੍ਰਤੀ ਦਿਨ ਵੱਖ-ਵੱਖ ਕੈਲੀਬਰਾਂ ਦੇ ਲਗਭਗ 5,000 ਤੋਪਖਾਨੇ ਦੇ ਗੋਲੇ ਦਾਗ ਰਹੇ ਹਨ। ਅਮਰੀਕਾ ਪ੍ਰਤੀ ਮਹੀਨਾ 20,000 ਤੋਂ ਵੱਧ ਨਵੇਂ ਗੋਲੇ ਦਾ ਉਤਪਾਦਨ ਕਰ ਰਿਹਾ ਹੈ, ਜਦੋਂ ਕਿ ਕੈਨੇਡਾ 3,000 ਤੋਂ ਵੱਧ 155-ਮਿਲੀਮੀਟਰ ਦੇ ਗੋਲੇ ਦਾ ਉਤਪਾਦਨ ਕਰ ਰਿਹਾ ਹੈ, ਜੋ ਕਿ ਵੱਡੇ ਹਾਵਿਟਜ਼ਰਾਂ ਵਿਚ ਵਰਤੀ ਜਾਂਦੀ ਸਭ ਤੋਂ ਆਮ ਕਿਸਮ ਹੈ। ਨਵੇਂ ਦਾਨ ਦਾ ਮਤਲਬ ਹੈ ਕਿ ਕੈਨੇਡਾ ਨੇ ਯੂਕ੍ਰੇਨ ਨੂੰ 10,000 155-ਮਿਲੀਮੀਟਰ ਗੋਲੇ ਅਤੇ 7.62 ਮਿਲੀਮੀਟਰ ਛੋਟੇ ਹਥਿਆਰਾਂ ਦੇ ਲਗਭਗ 20 ਲੱਖ ਰਾਊਂਡ ਪ੍ਰਦਾਨ ਕੀਤੇ।


author

Rakesh

Content Editor

Related News